Meanings of Punjabi words starting from ਹ

ਸੰਗ੍ਯਾ- ਹੱਥਾ. ਦਸ੍ਤਾ। ੨. ਕ਼ਬਜਾ. ਮੁੱਠਾ। ੩. ਢਾਲ ਫੜਨ ਦਾ ਤਸਮਾ.


ਖੇਤ ਵਿੱਚ ਮਨੁੱਖ ਦੇ ਆਕਾਰ ਦਾ ਡਰਨਾ, ਜੋ ਹੱਥ ਪਸਾਰਕੇ ਮ੍ਰਿਗ ਆਦਿਕ ਪਸ਼ੂਆਂ ਨੂੰ ਵਾਰਨ ਕਰਦਾ ਹੈ. "ਲੂਣੇ ਖੇਤਿ ਹਥਵਾਰਿ ਕਰੈ." (ਆਸਾ ਕਬੀਰ)


ਸੰਗ੍ਯਾ- ਹੱਥ ਰਹਿਤ ਭੁਜਾ ਦਾ ਸਿਰਾ. ਟੁੰਡ. "ਜ੍ਯੋਂ ਕਰ ਟੁੰਡੇ ਹੱਥੜਾ." (ਭਾਗੁ)


ਸੰਗ੍ਯਾ- ਹਸ੍ਤਾਸ਼੍ਰਯ. ਹੱਥ ਦਾ ਸਹਾਰਾ. ਹਸ੍ਤਾਲੰਬਨ. "ਹਰਿ ਰਾਖਦਾ ਦੇ ਆਪਿ ਹਥਾਸਾ." (ਗਉ ਮਃ ੪) ੨. ਦਸ੍ਤਾ. ਹੱਥਾ.