Meanings of Punjabi words starting from ਅ

ਦੇਖੋ, ਅਵਰੀਤਾ.


ਦੇਖੋ, ਅਵਲੋਕਨ ੧. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰ." (ਸੂਹੀ ਮਃ ੫) ੨. ਦੇਖੋ, ਅਵਲੋਕਨ ੨. "ਸਾਸਤ੍ਰ ਬੇਦ ਪੁਰਾਨ ਅਵਿਲੋਕੇ." (ਦੇਵ ਮਃ ੫)


ਸੰ. अविलम्ब- ਕ੍ਰਿ. ਵਿ- ਵਿਲੰਬ (ਦੇਰੀ) ਬਿਨਾ. ਛੇਤੀ. ਤੁਰੰਤ। ੨. ਸੰ. अवलम्ब- ਅਵਲੰਬ. ਸੰਗ੍ਯਾ- ਆਧਾਰ. ਆਸਰਾ. "ਤੇਰੇ ਨਾਮ ਅਵਿਲੰਬ ਬਹੁਤ ਜਨ ਉਧਰੇ." (ਗੌਂਡ ਨਾਮਦੇਵ)


ਦੇਖੋ, ਅਬਿਬੇਕ.


ਦੇਖੋ, ਅਬਿਬੇਕੀ.


ਵਿ- ਬਿਨਾ ਬਿੰਗ. ਸਿੱਧਾ. "ਨਵਮ ਅਵਿੰਗ ਜੁ ਸੂਧਾ ਬੈਸੇ." (ਗੁਪ੍ਰਸੂ)


ਸੰ. अविद. ਵਿ- ਅਣਜਾਣ. ਮੂਰਖ ਅਗ੍ਯਾਨੀ। ੨. ਦੇਖੋ, ਅਵਿਦ੍ਯ.