Meanings of Punjabi words starting from ਪ

ਦੇਖੋ, ਪੁਰਾਣਪੁਰਖ. "ਪੁਰਖਪੁਰਾਨ ਸੇ ਪੁਰਾਨਨ ਮੇ ਗਾਈਅਤ." (ਹੰਸਰਾਮ)


ਦੇਖੋ, ਪੁਰਾਣਾ.


ਪੁਰ- ਆਬ. "ਪੁਰਾਬ ਖਾਸ ਕੂਜੈ." (ਵਾਰ ਮਲਾ ਮਃ ੧) ਦੇਹਰੂਪ ਕੱਚਾ ਮਟਕਾ, ਪ੍ਰਾਣਰੂਪ ਆਬ (ਜਲ) ਨਾਲ ਪੁਰ (ਪੂਰਿਤ) ਹੈ.


ਸੰਗ੍ਯਾ- ਪੁਰ ਦਾ ਵੈਰੀ ਸ਼ਿਵ. ਦੇਖੋ, ਤ੍ਰਿਪੁਰਾਰਿ. "ਜਪਹਿਂ ਨਾਮ ਜਿਂਹ ਸੰਤ ਪੁਰਾਰੀ." (ਨਾਪ੍ਰ) ਸਨਤਕੁਮਾਰ ਅਤੇ ਸ਼ਿਵ. ਦੇਖੋ, ਸੰਤ ੫.


ਸੰ. ਸੰਗ੍ਯਾ- ਪੁਰੀ. ਨਗਰੀ। ੨. ਸ਼ਰੀਰ. ਦੇਹ। ੩. ਨਦੀ.


ਸੰ. पुर्यष्टक- ਪੁਰ੍‍ਯਸ੍ਟਕ. ੧. ਪੰਜ ਤੱਤ, ੨. ਦਸ ਇੰਦ੍ਰਿਯ, ੩. ਮਨ, ੪. ਬੁੱਧਿ, ੫. ਵਾਸਨਾ, ੬. ਕਰਮ, ੭. ਪ੍ਰਾਣ ਅਤੇ ੮. ਅਵਿਦਯਾ, ਇਨ੍ਹਾਂ ਅੱਠਾਂ ਦਾ ਇਕੱਠ ਪੁਰ੍‍ਯਸ੍ਟਕ ਹੈ. ਇਹ ਲਿੰਗਸ਼ਰੀਰ ਦਾ ਹੀ ਨਾਮਾਂਤਰ ਹੈ.¹ "ਜੀਆਂ ਦੀ ਪੁਰਿਸ੍ਟਕਾ ਵਸਦੀ ਹੈ." (ਜਸਭਾਮ)


ਦੇਖੋ, ਪੁਰੰਦਰ.


ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ.