ਦੇਖੋ, ਮੁਈਏ. "ਰਸਨਾ ਹਰਿਰਸੁ ਚਾਖੁ, ਮੁਯੇ!" (ਗਉ ਛੰਤ ਮਃ ੩) ਹੇ ਮੋਈਏ! (ਇਖ਼ਲਾਕੀ ਜ਼ਿੰਦਗੀ ਅਤੇ ਪੁਰੁਸਾਰਥ ਰਹਿਤ ਜਿਗ੍ਯਾਸੁ ਰੂਪ ਇਸਤ੍ਰੀਏ! )
ਦੇਖੋ, ਮੁੜ. "ਮੁਰ ਕੀਨ ਪਿਆਨ." (ਸਲੋਹ) ੨. ਪੂਰ. ਸਰਵ- ਮੇਰਾ. ਮੇਰੀ. ਮੇਰੇ. "ਮੁਰ ਪਿਤ ਪੂਰਬ ਕਿਯਸ ਪਯਾਨਾ." (ਵਿਚਿਤ੍ਰ) "ਮੁਰ ਕਰੀ ਸਹਾਯ." (ਵਿਚਿਤ੍ਰ) ੩. ਮਯੂਰ. ਮੋਰ. "ਜਨੁ ਮੁਰ ਬੋਲੈਂ ਸੁਨ ਘਨਗਾਜਾ" (ਅਜਰਾਜ) ੪. ਸੰ. ਮੁਰ (मुर्). ਧਾ- ਘੇਰਨਾ, ਲਪੇਟਣਾ। ੫. ਸੰਗ੍ਯਾ- ਇੱਕ ਦੈਤ, ਜਿਸ ਦੇ ਪੁਰਾਣਾਂ ਅਨੁਸਾਰ ਪੰਜ ਸਿਰ ਅਤੇ ਸੱਤ ਹਜ਼ਾਰ ਪੁਤ੍ਰ ਮਹਾ ਬਲਵਾਨ ਸਨ. ਇਹ ਭੌਮਾਸੁਰ (ਨਰਕ) ਦਾ ਮਿਤ੍ਰ ਸੀ. ਇਸ ਲਈ ਉਸ ਦੀ ਸਹਾਇਤਾ ਲਈ ਜੰਗ ਵਿੱਚ ਕ੍ਰਿਸਨ ਜੀ ਨਾਲ ਲੜਕੇ ਮੋਇਆ। ੬. ਘੇਰਣ ਦੀ ਕ੍ਰਿਯਾ. ਲਪੇਟਣਾ। ੭. ਅਗ੍ਯਾਨ, ਜੋ ਸਭ ਨੂੰ ਆਪਣੇ ਘੇਰੇ ਵਿੱਚ ਲੈਕੇ ਚੌਰਾਸੀ ਭ੍ਰਮਾਉਂਦਾ ਹੈ.
ਦੇਖੋ, ਮੁਰਸ਼ਿਦ.
ਅ਼. [مُرسلہ] ਵਿ- ਜੋ ਇਰਸਾਲ ਕੀਤਾ ਗਿਆ ਹੈ. ਭੇਜਿਆ ਹੋਇਆ.
ਅ਼. [مُرصّح] ਵਿ- ਰਸਅ਼ (ਜੜਤੀ) ਸਹਿਤ. ਰਤਨ ਜਟਿਤ. ਜੜਾਊ. "ਲਾਲਨ ਮੁਰੱਸੇ ਕਾਰ." (ਸਲੋਹ)
ਅ਼. [مُرشِد] ਇਰਸ਼ਾਦ (ਆਗ੍ਯਾ) ਕਰਨ ਵਾਲਾ. ਹਦਾਇਤ ਕਰਨ ਵਾਲਾ, ਗੁਰੂ. ਪੀਰ.
ਦੇਖੋ, ਮੁਕਸੂਦਾਬਾਦ.
nan