Meanings of Punjabi words starting from ਸ

ਅ਼. [سمت] ਸੰਗ੍ਯਾ- ਦਿਸ਼ਾ. ਤਰਫ। ੨. ਚਿੰਨ੍ਹ. ਨਿਸ਼ਾਨ.


ਸੰ. स्मरण. ਸੰਗ੍ਯਾ- ਚੇਤਾ. ਯਾਦਦਾਸ਼੍ਤ. ੨. ਚਿੰਤਨ. ਸੋਚਣਾ. "ਹਰਿ ਪੇਖਨ ਕਉ ਸਿਮਰਤ ਮਨ ਮੇਰਾ" (ਗਉ ਮਃ ੫) ੩. ਇਸ੍ਟ ਦਾ ਨਾਮ ਅਥਵਾ ਗੁਣ ਮਨ ਦੀ ਵ੍ਰਿੱਤੀ ਏਕਾਗ੍ਰ ਕਰਕੇ ਯਾਦ ਕਰਨਾ. "ਜਸ੍ਯ ਸਿਮਰਣ ਰਿਦੰਤਰਹ." (ਸਹਸ ਮਃ ੫)


ਸਮਰਣ ਤੋਂ. ਸਿਮਰਨੇ ਸੇ. "ਜਾਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ." (ਸੋਰ ਮਃ ੫)


ਦੇਖੋ, ਸਿਮਰਣ ਅਤੇ ਸਿਮਰਨੁ.


ਸੰ. ਸਮ੍‍ਰਣੇਨ. ਤ੍ਰਿਤੀਯਾ ਵਿਭਕ੍ਤਿ ਹੈ. ਸਿਮਰਣ ਤੋਂ. ਸਿਮਰਣ ਸੇ. ਦੇਖੋ, ਦਨੋਤਿ.


ਸੰ. ਸਮ੍‍ਰ੍‍ਤਵ੍ਯ. ਵਿ- ਸਿਮਰਣ ਯੋਗ੍ਯ. ਯਾਦ ਕਰਨ ਲਾਇਕ. "ਸਿਮਰਤਬ੍ਯ ਰਿਦੈ ਗੁਰਮੰਤ੍ਰਣਹ." (ਗਾਥਾ); ਦੇਖੋ, ਸਿਮਰਤਬ੍ਯ. "ਸਦਾ ਸਦਾ ਸਿਮ੍ਰਤਬ੍ਯ ਸੁਆਮੀ." (ਧਨਾ ਛੰਤ ਮਃ ੫)


ਦੇਖੋ, ਸਿਮਰਣ.


ਕ੍ਰਿ- ਸ੍‌ਮਰਣ ਕਰਨਾ. ਯਾਦ ਕਰਨਾ. ੨. ਸੰਗ੍ਯਾ- ਮਾਲਾ ਅਠੋਤਰੀ ਦਾ ਚੌਥਾ ਹਿੱਸਾ. ਮੇਰੁ ਸਮੇਤ ੨੮ ਮਣਕਿਆਂ ਦੀ ਮਾਲਾ, ਜੋ ਜਾਪਕ ਲੋਕ ਹੱਥ ਵਿੱਚ ਰਖਦੇ ਹਨ. ਸਿਮਰਨੀ "ਹੁਤੇ ਸਿਮਰਨਾ ਹੱਥ ਕਪੂਰੀ." (ਗੁਪ੍ਰਸੂ) ਨਿਹੰਗ ਸਿੰਘ ਇਸਤ੍ਰੀਲਿੰਗ ਸ਼ਬਦਾਂ ਨੂੰ ਪੁਲਿੰਗ ਕਰ ਲੈਂਦੇ ਹਨ. ਦੇਖੋ, ਖਾਲਸੇ ਦੇ ਬੋੱਲੇ.