ਸ਼੍ਰੀ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ, ਜੋ ਚੂਹੜ ਦਾ ਭਾਈ ਸੀ. ਦੇਖੋ, ਚੂਹੜ। ੨. ਪੁਰੀ ਦਾ ਬਹੁ ਵਚਨ. ਪੁਰੀਆਂ, "ਪੁਰੀਆ ਖੰਡਾ ਸਿਰਿ ਕਰੇ." (ਵਾਰ ਸਾਰ ਮਃ ੧) ੩. ਪੁੜੀਆ. ਪੁੜੀ. ਪੁਟਿਕਾ."ਧੂਰਿ ਸਕੇਲ ਕੇ ਪੁਰੀਆ ਬਾਂਧੀ ਦੇਹ." (ਸ. ਕਬੀਰ) ੪. ਜੁਲਾਹੇ ਦੀ ਨਲਕੀ. "ਛੂਟੇ ਕੂੰਡੇ ਭੀਗੈ ਪੁਰੀਆ." (ਗਉ ਕਬੀਰ) ਦੇਖੋ, ਗਜ ਨਵ। ੫. ਵਿ- ਪੂਰੀ. ਮੁਕੰਮਲ. "ਪੁਰੀਆ ਏਕ ਤਨਾਈ." (ਗਉ ਕਬੀਰ) ਦੇਖੋ, ਗਜ ਨਵ। ੬. ਸੰ. पूर्य- ਪੂਰ੍ਯ. ਭਰਣ ਯੋਗ੍ਯ. ਭਰਨੇ ਲਾਇਕ. "ਜੇ ਬੰਨਾ ਪੁਰੀਆ ਭਾਰ." (ਜਪੁ) ਮੇਦਾ ਆਦਿਕ ਸ਼ਰੀਰ ਦੇ ਅੰਗ ਜੋ ਪੂਰਨ ਕਰਨ ਯੋਗ ਹਨ, ਜੇ ਉਨ੍ਹਾਂ ਦੇ ਭਰਨ ਦਾ ਭਾਰ (ਜਿੰਮੇਵਾਰੀ) ਬੰਨ੍ਹ ਲਈਏ. ਭਾਵ- ਰੋਕ ਲਈਏ. ਦੇਖੋ, ਭੁਖਿਆ.
ਪੁਰੀਓਂ ਮੇ. ਪੁਰੀਆਂ ਵਿੱਚ. "ਪੁਰੀਈ ਤ੍ਰਿਭਵਣ ਤਾੜੀ ਲਾਈ ਹੇ." (ਮਾਰੂ ਸੋਲਹੇ ਮਃ ੧)
ਦੇਖੋ, ਪਹਿਲ ਪੁਰੀਏ.
ਸੰਗ੍ਯਾ- ਪੁਰ- ਈਸ਼੍ਵਰ. ਨਗਰਪਤਿ। ੨. ਸਾਰੇ ਪੁਰਾਂ ਦਾ ਸ੍ਵਾਮੀ ਕਰਤਾਰ.
ਸੰ. ਪੁਰੀਸ. ਸੰਗ੍ਯਾ- ਵਿਸ੍ਟਾ. ਮਲ. ਗੰਦਗੀ. "ਮੂਤ੍ਰ ਪੁਰੀਖ ਦਾਸ ਲੇ ਊਚੇ." (ਗੁਪ੍ਰਸੂ) ੨. ਜਲ. ਪਾਣੀ.
nan
ਸੰ. पुरीतत्. ਸੰਗ੍ਯਾ- ਜੋ ਪੁਰੀ (ਦੇਹ) ਨੂੰ ਤਣੇ (ਫੈਲਾਵੇ) ਅੰਤੜੀ. ਆਂਦ। ੨. ਇੱਕ ਸੂਖਮ ਨਾੜੀ, ਜਿਸ ਵਿੱਚ ਸੁਖੁ ਪਤੀ ਸਮੇਂ ਮਨ ਦਾ ਪ੍ਰਵੇਸ਼ ਮੰਨਿਆ ਹੈ। ੩. ਦਿਲ ਦੀ ਬਾਰੀਕ ਝਿੱਲੀ (pericardium).
ਦੇਖੋ, ਪੁਰ ੧੧. "ਚਾਲੀਸੀ ਪੁਰੁ ਹੋਇ." (ਵਾਰ ਮਾਝ ਮਃ ੧) ੨. ਦੇਖੋ, ਪੁਰ ੧੦. "ਤੂ ਪੁਰੁ ਸਾਗਰ ਮਾਣਕ ਹੀਰ." (ਆਸਾ ਅਃ ਮਃ ੧) ੩. ਸੰ. ਦੇਵ ਲੋਕ। ੪. ਸ਼ਰੀਰ. ਦੇਹ। ੫. ਫੁੱਲ ਦਾ ਪਰਾਗ। ੬. ਚੰਦ੍ਰਵੰਸ਼ੀ ਰਾਜਾ, ਜੋ ਸ਼ਰਮਿਸ੍ਠਾ ਦੇ ਉਦਰ ਤੋਂ ਯਯਾਤਿ ਦਾ ਪੁਤ੍ਰ ਸੀ. ਇਹ ਪਿਤਾ ਦਾ ਵਡਾ ਭਗਤ ਅਤੇ ਪ੍ਰਤਾਪੀ ਰਾਜਾ ਹੋਇਆ ਹੈ. ਇਸੇ ਦੀ ਵੰਸ਼ ਵਿੱਚ ਕੁਰੁ ਹੋਇਆ, ਜਿਸ ਤੋਂ ਕੌਰਵ ਵੰਸ਼ ਚੱਲਿਆ। ੭. ਜੇਹਲਮ ਅਤੇ ਚਨਾਬ ਦੇ ਮੱਧ ਦੇ ਇਲਾਕੇ ਦਾ ਇੱਕ ਰਾਜਾ, ਜੋ ਸਨ B. C. ੩੨੬ ਵਿੱਚ ਸਿੰਕਦਰ ਨਾਲ ਜੇਹਲਮ ਪਾਸ ਲੜਿਆ ਅਤੇ ਹਾਰ ਖਾਧੀ. ਇਸ ਨੂੰ ਯੂਨਾਨੀ ਇਤਿਹਾਸਕਾਰਾਂ ਨੇ Porus ਲਿਖਿਆ ਹੈ.
nan
ਦੇਖੋ, ਪੁਰਖੁ.
ਕਾਮਸ਼ਾਸਤ੍ਰ ਅਨੁਸਾਰ ਪਦਮਿਨੀ ਚਿਤ੍ਰਿਨੀ ਸ਼ੰਖਿਨੀ ਅਤੇ ਹਸ਼੍ਤਿਨੀ ਇਸਤ੍ਰੀ ਜਾਤਿ ਵਾਂਙ ਪੁਰਖ ਦੇ ਚਾਰ ਭੇਦ- ਸ਼ਸ਼ਕ, ਮ੍ਰਿਗ, ਵ੍ਰਿਸ (ਵ੍ਰਿਸਭ) ਅਤੇ ਵਾਜੀ (ਤੁਰੰਗ)#(ੳ) ਜਿਸ ਦਾ ਸ਼ਰੀਰ ਸੁਡੌਲ, ਨੇਤ੍ਰ ਮ੍ਰਿਗ ਜੇਹੇ, ਚੇਹਰਾ ਖਿੜਿਆ ਹੋਇਆ, ਰੰਗ ਗੋਰਾ, ਚੌੜਾ ਮੱਥਾ, ਦੰਦ ਉੱਜਲ ਅਤੇ ਵਿਰਲੇ, ਕੇਸ਼ ਕੋਮਲ, ਨੱਕ ਤਿੱਖਾ ਅਤੇ ਲੰਮੀਆਂ ਬਾਹਾਂ ਹਨ. ਜੋ ਚਤੁਰ, ਉੱਦਮੀ, ਧਰਮੀ, ਉਪਕਾਰੀ, ਭੋਗ ਦੀ ਘੱਟ ਇੱਛਾ ਰੱਖਣ ਵਾਲਾ, ਸਤ੍ਯਵਕਤਾ ਹੈ, ਉਹ "ਸ਼ਸ਼ਕ" ਹੈ. ਇਸ ਨਾਲ ਪਦਮਿਨੀ ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਚਾਹੀਏ.#(ਅ) ਸੁੰਦਰ, ਚਪਲ, ਮਿਹਨਤੀ, ਤੁਰਨ ਵਿੱਚ ਚਾਲਾਕ, ਹਾਸ੍ਯਰਸ ਨਾਚ ਗਾਯਨ ਅਤੇ ਦਿਖਾਵੇ (ਆਡੰਬਰ) ਦਾ ਪ੍ਰੇਮੀ, ਆਮਦਨ ਤੋਂ ਜਾਦਾ ਖਰਚ ਕਰਨ ਵਾਲਾ, ਬਹੁਤ ਮਿਤ੍ਰ ਵਧਾਉਣ ਵਾਲਾ, "ਮ੍ਰਿਗ" ਪੁਰਖ ਹੈ. ਇਸ ਨਾਲ ਚਿਤ੍ਰਿਨੀ ਇਸਤ੍ਰੀ ਦਾ ਸੰਬੰਧ ਹੋਣਾ ਯੋਗ੍ਯ ਹੈ.#(ੲ) ਸਿਰ ਵਡਾ, ਨੇਤ੍ਰ ਔਸਤ ਦਰਜੇ ਦੇ, ਮੱਥਾ ਅੰਦਰ ਨੂੰ ਝੁਕਿਆ ਹੋਇਆ, ਵਾਲ ਮੋਟੇ ਅਤੇ ਰੁੱਖੇ, ਬਲਵਾਨ, ਕੰਮ ਕਰਦਾ ਨਾ ਥੱਕਣ ਵਾਲਾ, ਨੱਕ ਚੌੜਾ, ਕੰਨਾਂ ਤੇ ਰੋਮ, ਦੰਦ ਸੰਘਣੇ, ਭੋਗ ਦੀ ਬਹੁਤੀ ਇੱਛਾ ਵਾਲਾ "ਵ੍ਰਿਖਭ" ਪੁਰਭ ਹੈ. ਇਸ ਨਾਲ ਸੰਖਿਨੀ ਜਾਤਿ ਦੀ ਇਸਤ੍ਰੀ ਦਾ ਮੇਲ ਹੈ.#(ਸ) ਵਾਜੀ (ਅਸ਼੍ਵ ਅਥਵਾ ਤੁਰੰਗ) ਪੁਰਖ ਉਹ ਹੈ, ਜੋ ਬਹੁਤ ਘਮੰਡੀ, ਲੜਾਕਾ, ਫਰੇਬੀ ਅਤੇ ਸ੍ਵਾਰਥੀ ਹੈ. ਜਿਸ ਦਾ ਸ਼ਰੀਰ ਸੁਡੌਲ ਨਹੀਂ, ਅੰਗ ਮੋਟੇ ਰੋਮਾਂ ਨਾਲ ਢਕੇ ਹੋਏ ਹਨ, ਕਾਮ ਦੇ ਅਧੀਨ ਹੈ, ਧਨ ਦਾ ਪ੍ਰੇਮੀ, ਮਿਹਨਤ ਤੋਂ ਕੰਨੀ ਕਤਰਾਉਣ ਵਾਲਾ, ਵਚਨ ਦੀ ਪਾਲਣਾ ਨਾ ਕਰਨ ਵਾਲਾ, ਹਠੀਆ, ਮਲੀਨ ਰਹਿਣ ਵਾਲਾ, ਦਯਾ ਤੋਂ ਖਾਲੀ ਹੈ. ਇਸ ਨਾਲ "ਹਸਤਿਨੀ" ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਠੀਕ ਹੈ.
ਦੇਖੋ, ਪੁਰਖੱਤ.