Meanings of Punjabi words starting from ਸ

ਕ੍ਰਿ- ਸ੍‌ਮਰਣ ਕਰਨਾ. ਯਾਦ ਕਰਨਾ. ੨. ਸੰਗ੍ਯਾ- ਮਾਲਾ ਅਠੋਤਰੀ ਦਾ ਚੌਥਾ ਹਿੱਸਾ. ਮੇਰੁ ਸਮੇਤ ੨੮ ਮਣਕਿਆਂ ਦੀ ਮਾਲਾ, ਜੋ ਜਾਪਕ ਲੋਕ ਹੱਥ ਵਿੱਚ ਰਖਦੇ ਹਨ. ਸਿਮਰਨੀ "ਹੁਤੇ ਸਿਮਰਨਾ ਹੱਥ ਕਪੂਰੀ." (ਗੁਪ੍ਰਸੂ) ਨਿਹੰਗ ਸਿੰਘ ਇਸਤ੍ਰੀਲਿੰਗ ਸ਼ਬਦਾਂ ਨੂੰ ਪੁਲਿੰਗ ਕਰ ਲੈਂਦੇ ਹਨ. ਦੇਖੋ, ਖਾਲਸੇ ਦੇ ਬੋੱਲੇ.


ਸਮ੍‍ਰਣ ਤੋਂ ਸਿਮਰਨੇ ਸੇ. "ਪ੍ਰਭ ਕੈ ਸਿਮਰਨਿ ਜਪੁ ਤਪੁ ਪੂਜਾ." (ਸੁਖਮਨੀ) ੨. ਸ੍‌ਮਰਣ ਵਿੱਚ. "ਸਿਮਰਨਿ ਤੇ ਲਾਗੇ ਜਿਨਿ ਆਪਿ ਦਇਆਲਾ." (ਸੁਖਮਨੀ)


ਸੰਗ੍ਯਾ- ਦੇਖੋ, ਸਿਮਰਨਾ ੨. "ਕਬੀਰ ਮੇਰੀ ਸਿਮਰਨੀ ਰਸਨਾ." (ਸ. ਕਬੀਰ)


ਦੇਖੋ, ਸਿਮਰਣ. "ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ." (ਸੁਖਮਨੀ)


ਕ੍ਰਿ. ਵਿ- ਸ੍‌ਮਰਣ ਕਰਕੇ. ਸਿਮਰਕੇ. "ਸਿਮਰਿ ਨਾਮ ਪੁੰਨੀ ਸਭਿ ਇਛਾ." (ਮਾਰੂ ਸੋਲਹੇ ਮਃ ੫)


ਦੇਖੋ, ਸਮਰੂ ਅਤੇ ਸਮਰੂ ਕੀ ਬੇਗਮ.


ਦੇਖੋ, ਸਿਮਰੰਤਿ। ੨. ਸ੍‌ਮਰਣਾਤ. ਪੰਚਮੀ ਹੈ. ਸਿਮਰਣ ਤੋਂ. "ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨ." (ਸਵੈਯੇ ਮਃ ੪. ਕੇ)


ਸੰ. ਸ੍‌ਮਰੰਤਿ. ਸਿਮਰਨ ਕਰਦੇ ਹਨ. ਯਾਦ ਕਰਦੇ ਹਨ. "ਸਿਮਰੰਤਿ ਸੰਤ ਸਰਬਤ੍ਰਰਮਣੰ." (ਵਾਰ ਜੈਤ) "ਬ੍ਰਹਮਾਦਿਕ ਸਿਮਰੰਥਿ ਗੁਨਾ." (ਸਵੈਯੇ ਮਃ ੧. ਕੇ)