Meanings of Punjabi words starting from ਕ

ਨਿੰਦਿਤ ਬੁੱਧ. ਨੀਚ ਮਤਿ. "ਮਨ ਰੇ ਕਉਨ ਕੁਮਤਿ ਤੈ ਲੀਨੀ?" (ਸੋਰ ਮਃ ੯) ੨. ਕੁ (ਪ੍ਰਿਥਿਵੀ) ਜੇਹੀ ਬੁੱਧਿ. ਭਾਵ- ਜੜ੍ਹਮਤਿ.


ਦੇਖੋ, ਕੁਮਤਿ। ੨. ਵਿ- ਮੰਦਬੁੱਧੀ ਵਾਲਾ। ੩. ਸ਼ਰੀਰ. ਖੋਟਾ.


ਦੇਖੋ, ਕੁਮੁਦ.


ਖਤ੍ਰੀਆਂ ਦੀ ਇੱਕ ਜਾਤਿ.


ਅ਼. [قُمری] ਕ਼ੁਮਰੀ. ਸੰਗ੍ਯਾ- ਘੁੱਗੀ ਦੀ ਇੱਕ ਜਾਤਿ, ਜੋ ਕੱਦ ਵਿੱਚ ਛੋਟੀ ਅਤੇ ਬਹੁਤ ਮਿੱਠਾ ਬੋਲਦੀ ਹੈ.


ਕ੍ਰਿ- ਬਹੁਤ ਮ੍‌ਲਾਨ ਹੋਣਾ. ਮੁਰਝਾਉਣਾ. "ਬਦਨ ਜਾਇ ਕੁਮਲਾਇ." (ਵਾਰ ਗੂਜ ੧. ਮਃ ੩) "ਹੰਸ ਗਇਆ ਕਾਇਆ ਕੁਮਲਾਨੀ." (ਸੂਹੀ ਕਬੀਰ)