Meanings of Punjabi words starting from ਪ

ਦੇਖੋ, ਨਰਮੇਧ.


ਦੇਖੋ, ਪਰੂਰਉ.


ਦੇਖੋ, ਪੁਰਜਾ. "ਤੇਊ ਕਾਲ ਕੀਨੇ ਪੁਰੇਜੇ ਪੁਰੇਜੰ." (ਵਿਚਿਤ੍ਰ) ਟੁਕੜੇ ਟੁਕੜੇ ਕੀਤੇ.


ਦੇਖੋ, ਪੁਰਇਨ ਅਤੇ ਪੁਰਾਇਨਿ. "ਜੈਸੇ ਪੁਰੈਨ ਪਾਤ ਰਹੈ ਜਲਸਮੀਪ." (ਬਿਲਾ ਰਵਿਦਾਸ)


ਸੰ. ਸੰਗ੍ਯਾ- ਯਗ੍ਯਾਦਿ ਧਾਰਮਿਕ ਕੰਮਾਂ ਵਿੱਚ ਆਗੂ ਕੀਤਾ ਹੋਇਆ ਪੁਰਖ. ਹਿੰਦੂਆਂ ਦੇ ਸੰਸਕਾਰ ਆਦਿ ਕਰਮ ਕਰਾਉਣ ਵਾਲਾ ਬ੍ਰਾਹਮਣ. ਚਾਣਿਕ੍ਯ ਨੇ ਪੁਰੋਹਿਤ ਦਾ ਲੱਛਣ ਕੀਤਾ ਹੈ-#''वेद वेदांङ्ग तत्वज्ञो जप होम परायणः#आशीर्वाद वचो युक्त एव राजपुरोहितः ''


ਸੰ. पुरोगामिन. ਵਿ- ਅੱਗੇ ਜਾਣ ਵਾਲਾ। ੨. ਸੰਗ੍ਯਾ- ਚੋਬਦਾਰ. ਚਪਰਾਸੀ।#੩. ਪ੍ਰਧਾਨ. ਮੁਖੀਆ. ਪੇਸ਼ਵਾ, ਆਗੂ। ੪. ਦੇਵਤਿਆਂ ਦੇ ਅੜਦਲੀ ਗਣ.


ਸੰ. ਉਹ ਬਲਿ ਅਥਵਾ ਅੰਨ, ਜੋ ਯੱਗ ਵਿੱਚ ਦੇਵਤਾ ਨੂੰ ਪਹਿਲਾਂ ਦਿੱਤਾ ਜਾਵੇ। ੨. ਮਾਸ ਅੰਨ ਆਦਿ ਪਦਾਰਥ, ਜੋ ਹਵਨ ਕੀਤੇ ਜਾਣ।¹ ੩. ਆਦਮੀ ਦੀ ਖੋਪਰੀ ਵਿੱਚ ਪਕਾਈ ਜੌਂ ਦੇ ਆਟੇ ਦੀ ਟਿੱਕੀ, ਜੋ ਯਗ੍ਯ ਵਿੱਚ ਦੇਵਤਿਆਂ ਨੂੰ ਹਵਨ ਦ੍ਵਾਰਾ ਅਰਪਨ ਕੀਤੀ ਜਾਂਦੀ ਸੀ। ੪. ਸੋਮਰਸ.