Meanings of Punjabi words starting from ਸ

ਅੰਬਾਲੇ ਦੀ ਕਮਿਸ਼ਨਰੀ ਦਾ ਇੱਕ ਪਹਾੜੀ ਸ਼ਹਰ, ਜੋ ਹਿਮਾਲੇ ਦੀ ਧਾਰਾ ਵਿੱਚ ਹੈ. ਇਹ ਕਲਕੱਤੇ ਤੋਂ ੧੧੭੬, ਬੰਬਈ ਤੋਂ ੧੧੧੨, ਕਰਾਚੀ ਤੋਂ ੯੪੭, ਲਹੌਰ ਤੋਂ ੨੮੭ ਅਤੇ ਕਾਲਕਾ ਤੋਂ ੫੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਾਣ ੭੦੮੪ ਫੁਟ ਹੈ ਅਤੇ ਜਾਖੋ ਟਿੱਲੇ ਦੀ ੮੦੦੦ ਹੈ.#ਇਸ ਥਾਂ ਅੰਗ੍ਰੇਜੀ ਸਰਕਾਰ ਨੇ ਸਨ ੧੮੧੬ ਵਿੱਚ ਕਬਜ਼ਾ ਕੀਤਾ ਅਰ ਸਭ ਤੋਂ ਪਹਿਲਾ ਘਰ ਪਹਾੜੀ ਰਿਆਸਤਾਂ ਦੇ ਪੋਲਿਟੀਕਲ ਅਫਸਰ ਲਫਟੰਟ ਰਾਸ (Lt. Ross) ਨੇ ਸਨ ੧੮੧੯ ਵਿੱਚ ਬਣਾਇਆ.#ਸਭ ਤੋਂ ਪਹਿਲਾ ਗਵਰਨਰ ਜਨਰਲ ਲਾਰਡ ਐਮਹਰਸਟ (Lord Amherst) ਇੱਥੇ ਸਨ ੧੮੨੭ ਵਿੱਚ ਆਇਆ. ਅਰ ਪੰਜਾਬ ਗਵਨਰਮੈਂਟ ਨੇ ਸਨ ੧੮੭੧ ਵਿੱਚ ਚਰਣ ਰੱਖਿਆ. ਕਾਲਕਾ ਤੋਂ ਰੇਲਵੇ ਦਾ ਸੰਬੰਧ ਸਿਮਲੇ ਨਾਲ ਸਨ ੧੯੦੩ ਵਿੱਚ ਹੋਇਆ. ਹੁਣ ਇਹ ਵਾਯਸਰਾਯ, ਕਮਾਡਰ- ਇਨ- ਚੀਫ ਅਤੇ ਗਵਰਨਰ ਪੰਜਾਬ ਦੀ ਗਰਮੀਆਂ ਵਿੱਚ ਰਾਜਧਾਨੀ ਦੀ ਥਾਂ ਹੈ. ਅਤੇ ਹਿੰਦ ਦੀਆਂ ਰਾਜਸੀ ਅਤੇ ਕਾਨੂਨੀ ਕੌਂਸਲਾਂ ਦੇ ਸਮਾਗਮ ਹੁੰਦੇ ਹਨ.


ਸੰ. ਕ੍ਰਿ. ਵਿ- ਹਰ ਥਾਂ. ਸਭ ਜਗਾ। ੨. ਦੇਖੋ, ਸ਼ਿੱਮਾ.


ਸੰ. स्मृत- ਸ੍‍ਮ੍ਰਿਤਿ. ਵਿ- ਯਾਦ ਕੀਤਾ ਹੋਇਆ. ਚੇਤੇ ਕੀਤਾ.


ਸੀਤਾ ਲਈ ਇਹ ਸ਼ਬਦ ਆਇਆ ਹੈ. "ਰਘੁਵਰ ਬਿਨ ਸਿਯ ਨਾ ਜਿਯੈ, ਸਿਯ ਬਿਨ ਜਿਯੈ ਨ ਰਾਮ." (ਰਾਮਾਵ)


ਫ਼ਾ. [سِوُم] ਸਿਵੁਮ. ਵਿ- ਤੀਜਾ. ਤ੍ਰਿਤੀਯ.