Meanings of Punjabi words starting from ਅ

ਸੰ. अवन्तिका. ਮੱਧ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਅਵੰਤੀ (ਸ਼ਿਪ੍ਰਾ) ਨਦੀ ਦੇ ਕਿਨਾਰੇ ਗਵਾਲੀਅਰ ਦੇ ਰਾਜ ਵਿੱਚ ਇੱਕ ਨਗਰੀ ਹੈ, ਜਿਸ ਦਾ ਨਾਉਂ ਵਿਸ਼ਾਲਾ ਅਤੇ ਉੱਜੈਨ ਹੈ, ਇਸ ਦੀ ਗਿਣਤੀ ਹਿੰਦੂਆਂ ਦੀ ਸੱਤ ਪੁਰੀਆਂ ਵਿੱਚ ਹੈ. "ਅਜੁਧ੍ਯਾ ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ." (ਭਾਗੁ ਕ) ੨. ਅਵੰਤੀ (ਸ਼ਿਪ੍ਰਾ) ਨਦੀ ਵਹਿੰਦੀ ਹੈ ਜਿਸ ਦੇਸ਼ ਵਿੱਚ. ਮਾਲਵਾ.


ਦੇਖੋ, ਅਵਿਅਕਤ.


ਸੰ. ਵਿ- ਵ੍ਰਣ (ਜ਼ਖਮ) ਰਹਿਤ। ੨. ਬੇਦਾਗ.


ਸੰਗ੍ਯਾ- ਹਠ. ਜ਼ਿਦ. "ਇਮ ਅੜ ਹਿੰਦੁਨ ਕੀ ਜਬ ਟੂਟੀ." (ਗੁਪ੍ਰਸੂ) ੨. ਰੁਕਾਵਟ। ੩. ਵਿਘਨ.


ਦੇਖੋ, ਅਟਕ.


ਸੰਗ੍ਯਾ- ਆੜ ਲੈਣ ਦਾ ਥਾਂ. ਓਟ. ਪਨਾਹ. "ਉਪਬਨ ਲੇਹੁ ਅੜਤਲਾ ਲਰਬੇ." (ਗੁਪ੍ਰਸੂ)