ਸੰ. पुरोधम. ਸੰਗ੍ਯਾ- ਪੁਰੋਹਿਤ। ੨. ਪੁਰੋਹਿਤਾਈ.
ਸੰ. पुरञ्जन. ਸੰਗ੍ਯਾ- ਜੋ ਆਪਣੇ ਕਰਮਾਂ ਅਨੁਸਾਰ ਪੁਰ (ਦੇਹ) ਰਚਦਾ ਹੈ, ਜੀਵਾਤਮਾ. ਜੀਵ. "ਪਿਰਮਪਿਆਲੇ ਸਾਦ ਪਰਮ ਪੁਰੰਜਨੋ." (ਭਾਗੁ) ਦੇਖੋ, ਭਾਗਵਤ ਸਕੰਧ ੪, ਅਧ੍ਯਾਯ ੨੫ ਤੋਂ ੨੯। ੨. ਦੇਖੋ, ਪੁਰਜਨ। ੩. ਡਿੰਗ. ਵਰੁਣ ਦੇਵਤਾ. ਸੰ. ਪਰੰਜਨ.
ਸੰ. ਵਿ- ਪੁਰ ਨੂੰ ਜਿੱਤਣ ਵਾਲਾ। ੨. ਸੰਗ੍ਯਾ- ਦੈਤਾਂ ਦੀ ਪੁਰੀ ਨੂੰ ਜਿੱਤਣ ਵਾਲਾ ਵਿਕੁਕ੍ਸ਼ੀ ਦਾ ਪੁਤ੍ਰ ਇੱਕ ਸੂਰਜ ਵੰਸ਼ੀ ਰਾਜਾ. ਵਿਸਨੁਪੁਰਾਣ ਅਤੇ ਭਾਗਵਤ ਵਿੱਚ ਕਥਾ ਹੈ ਕਿ ਦੈਤਾਂ ਤੋਂ ਹਾਰਕੇ ਦੇਵਤੇ ਵਿਸਨੁ ਪਾਸ ਪੁੱਜੇ ਅਤੇ ਸਹਾਇਤਾ ਮੰਗੀ, ਭਗਵਾਨ ਨੇ ਆਖਿਆ ਕਿ ਮੈਂ ਪੁਰੰਜਯ ਦੇ ਸ਼ਰੀਰ ਵਿੱਚ ਪ੍ਰਵੇਸ਼ ਹੋਕੇ ਦੈਤਾਂ ਨੂੰ ਮਾਰਾਂਗਾ.#ਦੇਵਤਿਆਂ ਦੀ ਬੇਨਤੀ ਮੰਨਕੇ ਪੁਰੰਜਯ ਜੰਗ ਲਈ ਤਿਆਰ ਹੋਇਆ ਅਤੇ ਇੰਦ੍ਰ ਨੂੰ ਬੈਲ ਬਣਾਕੇ ਉਸ ਤੇ ਅਸਵਾਰੀ ਕੀਤੀ ਅਰ ਦੈਤਾਂ ਨੂੰ ਵਡੀ ਹਾਰ ਦਿੱਤੀ. ਬੈਲ ਦੀ ਕਕੁਦ (ਢੱਟ) ਤੇ ਬੈਠਣ ਕਰਕੇ ਪੁਰੰਜਯ ਦਾ ਨਾਉਂ "ਕਕੁਤਸ੍ਥ" ਭੀ ਹੋਇਆ.
ਸੰ. ਸੰਗ੍ਯਾ- ਜੋ ਦੈਤਾਂ ਦੇ ਪੁਰ ਤੋੜ ਦਿੰਦਾ ਹੈ. ਇੰਦ੍ਰ. "ਪਾਇ ਵਿਜੈ ਕੋ ਅਧਿਕ ਪੁਰੰਦਰ." (ਨਾਪ੍ਰ) ੨. ਵਿਸਨੁ। ੩. ਚੋਰ, ਜੋ ਨਗਰਾਂ ਵਿੱਚ ਪਾੜ ਦਿੰਦਾ ਹੈ। ੪. ਇੰਦ੍ਰ ਦਾ ਪੁਤ੍ਰ ਅਰਜੁਨ ਭੀ ਇੱਕ ਥਾਂ ਪੁਰੰਦਰ ਨਾਉਂ ਤੋਂ ਲਿਖਿਆ ਗਿਆ ਹੈ. ਪੌਰੰਦਰ. ਪੁਰੰਦਰ ਦਾ ਪੁਤ੍ਰ. "ਆਯਸ ਮਾਨ ਪੁਰੰਦਰ ਕੋ." (ਕ੍ਰਿਸਨਾਵ)
ਦੇਖੋ, ਇੰਦ੍ਰਧਨੁਖ.
ਸੰ. ਪੁਰੰਧ੍ਰੀ. ਸੰਗ੍ਯਾ- ਪਤਿ ਪੁਤ੍ਰ ਕਨ੍ਯਾ ਆਦਿ ਨਾਲ ਪੂਰੀ (ਭਰੀਹੋਈ) ਇਸਤ੍ਰੀ. ਪਰਿਵਾਰ ਵਾਲੀ ਇਸਤ੍ਰੀ. "ਰਾਜਕੁਆਰਿ ਪੁਰੰਦਰੀਏ." (ਰਾਮ ਨਾਮਦੇਵ) ਜਿਵੇਂ- ਪਾਣੀ ਲੈਣ ਆਈ ਰਾਜਕੁਮਾਰੀ ਦੀ ਪੁਰੰਧ੍ਰੀ. ਹਿੰਦੂਮਤ ਵਿੱਚ ਵਿਧਵਾ ਅਤੇ ਸੰਤਾਨ ਰਹਿਤ ਇਸਤ੍ਰੀ ਰਣਵਾਸ ਵਿੱਚ ਰੱਖਣੀ ਵਰਜਿਤ ਹੈ.
ਦੇਖੋ, ਪੁਰੰਦਰੀ.
ਸੰ. पुल्. ਧਾ- ਉੱਚਾ ਹੋਣਾ, ਵਡਾ ਹੋਣਾ। ੨. ਸੰਗ੍ਯਾ- ਨਦੀ ਆਦਿ ਤੋਂ ਪਾਰ ਜਾਣ ਦਾ ਰਾਹ, ਜੋ ਪਾਣੀ ਤੋਂ ਉੱਚਾ ਬਣਾਇਆ ਜਾਂਦਾ ਹੈ.
nan
nan
nan
nan