Meanings of Punjabi words starting from ਕ

ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍‌ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ.


ਸ਼ਿਵ ਦੇ ਪੁਤ੍ਰ ਕਾਰ੍‌ਤਿਕੇਯ ਦੇ ਜਨਮ ਦਾ ਹਾਲ ਹੈ ਜਿਸ ਵਿੱਚ, ਕਾਲਿਦਾਸ ਦਾ ਰਚਿਆ ਕਾਵ੍ਯ. ਦੇਖੋ, ਖਟਕਾਵ੍ਯ.


ਬੁਰਾ ਰਾਹ. ਖੋਟਾ ਰਸਤਾ। ੨. ਕੁ (ਪ੍ਰਿਥਿਵੀ) ਦਾ ਮਾਰਗ. ਜਿਸ ਰੇਖਾ ਤੇ ਜਮੀਨ ਘੁੰਮਦੀ ਹੈ.


ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਰ, ਲ, ਗ, , , , .#ਉਦਾਹਰਣ-#ਕਿਸੂ ਨ ਦਾਨ ਦੇਹਿਂਗੇ। ਸੁ ਸਾਧੁ ਲੂਟ ਲੇਹਿਂਗੇ. x x x#(ਕਲਕੀ)#੨. ਦੂਜਾ ਰੂਪ- ਪ੍ਰਤਿ ਚਰਣ- ਜ, ਸ, ਗ. , , .#ਉਦਾਹਰਣ-#ਵਿਰੰਚਿ ਗੁਣ ਦੇਖੈ। ਗਿਰਾ ਗੁਣ ਨ ਲੈਖੇ. (ਰਾਮਚੰਦ੍ਰਿਕਾ) x x x


ਦੇਖੋ, ਕੁਮਾਰ ੧੧.


ਕੁਮਾਰ ਦਾ ਇਸਤ੍ਰੀ ਲਿੰਗ. ਕੁਮਾਰ ਅਵਸਥਾ ਵਾਲੀ ਕੰਨ੍ਯਾ. ਦੇਖੋ, ਕੁਮਾਰ ੧.। ੨. ਪਾਰਵਤੀ. ਦੁਰਗਾ। ੩. ਅਣਵਿਆਹੀ ਕੰਨ੍ਯਾ। ੪. ਪੁਤ੍ਰੀ. ਬੇਟੀ.


ਦੇਖੋ, ਕੁੰਭਕਾਰ.


ਕੁੰਭਕਾਰ (ਘੁਮਿਆਰ) ਨੇ. "ਜਿਉ ਚਕੁ ਕਮਿਆਰਿ ਭਵਾਇਆ." (ਆਸਾ ਛੰਤ ਮਃ ੪)


ਦੇਖੋ, ਕੁੰਭਕਾਰ ਅਤੇ ਕੁਮ੍ਹਾਰ.