Meanings of Punjabi words starting from ਕ

ਨਿੰਦਿਤ ਮਿਤ੍ਰ. ਕਪਟੀ ਮਿਤ੍ਰ. ਛਲੀਆ ਦੋਸਤ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫) "ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ." (ਗਉ ਵਾਰ ੨. ਮਃ ੫) "ਦੁਨੀਆ ਕੀਆ ਵਡਿਆਈਆ ਨਾਨਕ ਸਭ ਕੁਮਿਤ." (ਵਾਰ ਗਉ ੨. ਮਃ ੫)#੨. ਕੁ (ਜਮੀਨ) ਨੂੰ ਮਿਤ (ਮਿਣਨ ਵਾਲਾ) ੩. ਕੁ (ਪ੍ਰਿਥਿਵੀ) ਦਾ ਮਿਤ੍ਰ ਸੂਰਜ.


ਸੰ. कुमुदः ਸੰਗ੍ਯਾ- ਵਿਸਨੁ, ਜੋ ਕੁ (ਪ੍ਰਿਥਿਵੀ) ਨੂੰ ਮੋਦ (ਆਨੰਦ) ਦਿੰਦਾ ਹੈ। ੨. ਭਮੂਲ. ਨੀਲੋਫ਼ਰ. ਰਾਤ ਨੂੰ ਖਿੜਨ ਵਾਲਾ ਕਮਲ। ੩. ਚੰਦ੍ਰਮਾ। ੪. ਰਾਜਾ.


ਸੰਗ੍ਯਾ- ਕੁਮੁਦਿਨੀ. ਦੇਖੋ, ਕੁਮੁਦ ੨. "ਚੰਦ ਕੁਮੁਦਨੀ ਦੂਰਹੁ ਨਿਵ ਸਸਿ." (ਮਾਰੂ ਮਃ ੧) ੨. ਭਮੂਲਾਂ ਵਾਲੀ ਤਲਾਈ.


ਕੁਮੁਦ (ਭਮੂਲਾਂ ਦਾ) ਮਿਤ੍ਰ, ਚੰਦ੍ਰਮਾ. ਚੰਦ੍ਰਮਾ ਨੂੰ ਦੇਖਕੇ ਕੁਮੁਦ ਖਿੜਦੇ ਹਨ.


ਕੁਮੁਦ ਨਾਗ ਦੀ ਪੁਤ੍ਰੀ. ਜਿਸ ਨੂੰ ਰਾਮਚੰਦ੍ਰ ਜੀ ਦੀ ਪੁਤ੍ਰ ਕੁਸ਼ ਨੇ ਵਿਆਹਿਆ। ਭਮੂਲਾਂ ਵਾਲੀ ਤਲਾਈ.


ਦੇਖੋ, ਕੁਮੁਦਨੀ.


ਵਿ- ਨਿੰਦਿਤ ਮੂਤ (ਵੀਰਜ) ਤੋਂ ਪੈਦਾ ਹੋਇਆ. ਹਰਾਮੀ. "ਕੁਮੂਤ ਔ ਕੁਦਾਤਿ ਥੋੜੇ ਜਗ ਮੈ." (ਕ੍ਰਿਸਨਾਵ)