Meanings of Punjabi words starting from ਮ

ਕ੍ਰਿ- ਮੁੜਨਾ. ਹਟਣਾ. ਲੌਟਣਾ. "ਮੁਰ੍ਯੋ ਧਾਮ ਆਯੰ." (ਨਾਪ੍ਰ) ੨. ਲਚਕਣਾ. ਝੁਕਣਾ. "ਜਿਹ ਜਿਹ ਡਾਲੀ ਪਗੁ ਧਰਉ, ਸੋਈ ਮੁਰਿ ਮੁਰਿ ਜਾਇ." (ਸ. ਕਬੀਰ)


ਅ਼. [مُرّبا] ਸੰਗ੍ਯਾ- ਤਰਬੀਯਤ ਪਾਇਆ ਹੋਇਆ. ਪਰਵਰਿਸ਼ ਕੀਤਾ ਹੋਇਆ। ੨. ਸ਼ਹਦ ਅਥਵਾ ਖੰਡ ਆਦਿ ਦੇ ਗਾੜ੍ਹੇ ਰਸ ਵਿੱਚ ਪਾਇਆ ਹੋਇਆ. ਫਲ. "ਆਨ ਮੁਰੱਬੇ ਜੇ ਫਲ ਨਾਨਾ." (ਗੁਪ੍ਰਸੂ) ੩. ਅ਼. [مُرّبع] ਮੁਰੱਬਅ਼ ਵਿ- ਚੌਕੋਣਾ (square). ੪. ਵਰਤਮਾਨ ਸਮੇਂ "ਮੁਰੱਬਾ" ਜ਼ਮੀਨ ਦਾ ਇੱਕ ਪਾਪ ਹੈ, ਜਿਸ ਦੀ ਮਿਣਤੀ ਕਿਤੇ ਪੱਚੀ ਏਕੜ ਕਿਤੇ ਵੀਹ ਏਕੜ ਹੈ.


ਅ਼. [مُرّبی] ਵਿ- ਤਰਬੀਯਤ (ਪਰਵਰਿਸ਼) ਕਰਨ ਵਾਲਾ। ੨. ਸਹਾਇਕ.


ਮੁਰ ਦੈਤ ਦੇ ਨਾਸ਼ ਕਰਨ ਵਾਲਾ, ਕ੍ਰਿਸਨਦੇਵ। ੨. ਚਕ੍ਰ.¹ (ਸਨਾਮਾ) ੩. ਅਗ੍ਯਾਨ ਵਿਨਾਸ਼ਕ ਸਤਿਗੁਰੂ. ਦੇਖੋ, ਮੁਰ ੪. ਅਤੇ ੭.


ਮੁਰਮਰਦਨ (ਕ੍ਰਿਸਨ) ਦੀ ਵਹੁਟੀ ਯਮੁਨਾ. (ਸਨਾਮਾ)


ਸੰ. ਮੁਰਰਾਤਿਸਾਰ. ਮਰੋੜਾ. ਪੇਚਿਸ਼. "ਬਾਇ ਭਈ ਮੁਰਰਾ ਯੌਂ ਦਈ ਉਡਾਇਕੈ." (ਚਰਿਤ੍ਰ ੨੩੧) ਬਾਈ (ਵਾਤ ਰੋਗ) ਨਾਲ ਮਰੋੜਾ ਹੋਗਿਆ, ਦੇਖੋ, ਮਰੋੜਾ। ੨. ਗਿਆਨੀ ਅਰਥ ਕਰਦੇ ਹਨ-#ਮੁਰ (ਮੇਰੇ) ਰਾ (ਰਾਜਾ) ਨੂੰ ਬਾਈ ਦਾ ਰੋਗ ਹੋਗਿਆ.


ਮੋਰ ਦਾ ਬੱਚਾ. ਮਯੂਰਪੁਤੁ੍ਰ. "ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ." (ਨਟ ਮਃ ੪) ੨. ਸੰ. ਨਰਮਦਾ ਨਦੀ। ੩. ਮੁਰਲੀ. ਵੰਸ਼ਰੀ.