Meanings of Punjabi words starting from ਕ

ਵਿ- ਜਿਸ ਦਾ ਮੂਰ (ਮੂਲ) ਅੱਛਾ ਨਹੀਂ. ਜਿਸਦਾ ਅਸਲ ਚੰਗਾ ਨਹੀਂ. "ਨਹੀ ਸੁਖ ਮੂਰ ਕੁਮੂਰ ਕੁਭਾਗੇ." (ਨਾਪ੍ਰ) ੨. ਅਤਿ ਮੂਰਖ. ਮਹਾ ਮੂੜ੍ਹ.


ਵਿ- ਨਿੰਦਿਤ ਮੂਰਖ. ਮੂਰਖਰਾਜ. ਮੂਰਖ ਹੋਣ ਪੁਰ ਭੀ ਆਪਣੇ ਤਾਈਂ ਸਰਵਗ੍ਯ ਜਾਣਨ ਵਾਲਾ. "ਬਿਆਪਿਆ ਦੁਰਮਤਿ ਕੁਬੁਧਿ ਕੁਮੂੜਾ." (ਵਾਰ ਰਾਮ ੨. ਮਃ ੫)


ਦੇਖੋ, ਕੁਮੈਤ.


ਦੇਖੋ, ਕੁਬੇਰ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫)


ਦੇਖੋ, ਸੁਮੇਰੁ ੩.। ੨. ਦੇਖੋ, ਕੁਬੇਰ.


ਤੁ. [کُمیَت] ਸਿਆਹੀ ਦੀ ਝਲਕ ਨਾਲ ਲਾਲ ਰੰਗ ਦਾ ਘੋੜਾ. ਲਾਖੀ ਰੰਗਾ ਘੋੜਾ.


ਦੇਖੋ, ਕੁਮੁਦ.