Meanings of Punjabi words starting from ਸ

ਸੰ. ਸ਼ਿਰੋਧਾਨ. ਸੰਗ੍ਯਾ- ਸਿਰ ਦਾ ਸਹਾਰਾ. ਤਕੀਆ. ਸਿਰ੍ਹਾਨਾ. "ਸਿਰਹਾਨਾ ਅਵਰ ਤੁਲਾਈ." (ਸੋਰ ਕਬੀਰ)


ਦੇਖੋ, ਸਰਹਿੰਦ.


ਵਿ- ਪ੍ਰਧਾਨ. ਮੁਖੀਆ. ਜੋ ਸਭ ਵਿੱਚ ਉੱਚਾ ਸਿਰ ਕਰਕੇ ਬੈਠੇ.


ਗੱਖਰਪਤਿ ਹੂਡੀ ਰਾਜਾ ਦੀ ਪਦਵੀ, ਜੋ ਵੈਰੀਆਂ ਦੇ ਸਿਰ ਕੱਪ (ਕੱਟ) ਲੈਂਦਾ ਸੀ. ਦੇਖੋ, ਰਸਾਲੂ. "ਸਿਰਕਪ ਕੇ ਦੇਸ਼ਾਂਤਰ ਆਯੋ." (ਚਰਿਤ੍ਰ ੯੭) ੨. ਟੈਕਸਲਾ ਦਾ ਇੱਕ ਹਿੱਸਾ, ਜਿਸ ਦੇ ਖੰਡਹਰ ਰਾਵਲਪਿੰਡੀ ਦੇ ਜਿਲੇ ਮਿਲਦੇ ਹਨ, ਦੇਖੋ, ਤਕ੍ਸ਼੍‍ਸਿਲਾ.


ਦੇਖੋ, ਸਰਕਰਦਾ. "ਮੈ ਲਿਖ ਘੱਲਾਂ ਵਲ ਰਾਜਿਆਂ ਜੋ ਹੈ ਸਿਰਕਰਦਾ." (ਜੰਗਨਾਮਾ)


ਫ਼ਾ. [سرکہ] ਸੰ. शीतरस ਸੰਗ੍ਯਾ- ਅੰਗੂਰ ਅਥਵਾ ਇੱਖ ਦੇ ਰਸ ਨੂੰ ਸਾੜਕੇ ਬਣਾਇਆ ਹੋਇਆ ਇੱਕ ਰਸ, ਜੋ ਖੱਟਾ ਹੁੰਦਾ ਹੈ. Vinegar. ਇਹ ਅਚਾਰ ਚਟਨੀ ਆਦਿ ਵਿੱਚ ਵਰਤੀਦਾ ਹੈ ਅਤੇ ਵੈਦ ਦਵਾਈ ਕਰਕੇ ਭੀ ਕਈ ਰੋਗਾਂ ਦੇ ਨਾਸ਼ ਲਈ ਦਿੰਦੇ ਹਨ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਕਬਜਾ ਕਰਦਾ ਹੈ, ਪੇਟ ਦੇ ਕੀੜੇ ਮਾਰਦਾ ਹੈ, ਹਾਜਿਮ ਹੈ, ਭੁੱਖ ਲਾਉਂਦਾ ਹੈ, ਜਾਮਣ (ਜਾਮਣੂ) ਦਾ ਸਿਰਕਾ ਲਿੱਫ ਅਤੇ ਅਫਾਰੇ ਲਈ ਖਾਸ ਗੁਣਕਾਰੀ ਹੈ.


ਦੇਖੋ, ਸਰਕਾਰ। ੨. ਸੰਗ੍ਯਾ- ਫ਼ਰਜ਼. ਡ੍ਯੂਟੀ. Duty. "ਲਾਲੇ ਨੋ ਸਿਰਿਕਾਰ ਹੈ ਧੁਰਿ ਖਸਮਿ ਫੁਰਮਾਈ." (ਮਾਰੂ ਅਃ ਮਃ ੧) ੩. ਹੁਕੂਮਤ. "ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁਕੋਇ." (ਸ੍ਰੀ ਮਃ ੩) ੪. ਪ੍ਰਜਾ. "ਏਹ ਜਮ ਕੀ ਸਿਰਕਾਰ ਹੈ ਏਨਾ ਊਪਰਿ ਜਮਡੰਡੁ ਕਰਾਰਾ." (ਵਾਰ ਗੂਜ ੧. ਮਃ ੩)


ਸੰਗ੍ਯਾ- ਸ਼ਰ (ਕਾਨੇ) ਦੀ ਬਣੀ ਹੋਈ ਟੱਟੀ। ੨. ਕਾਨੇ ਬੁਣਕੇ ਬਾਈ ਹੋਈ ਕੁਟੀ.


ਵਿ- ਸਿਰਕੀ ਦੇ ਘਰ ਵਿੱਚ ਰਹਿਣ ਵਾਲਾ. ਜੋ ਆਪਣਾ ਪੱਕਾ ਘਰ ਬਣਾਕੇ ਨਹੀਂ ਰਹਿੰਦਾ ਅਰ ਜਿੱਥੇ ਨਿਵਾਸ ਕਰਨਾ ਹੋਵੇ ਸਿਰਕੀ ਤਾਣਕੇ ਗੁਜਾਰਾ ਕਰ ਲੈਂਦਾ ਹੈ. "ਰਹਿਂ ਮਰ੍ਹਾਜਕੇ ਸਿਰਕੀਬਾਸ." (ਗੁਪ੍ਰਸੂ) ੨. ਸੰਗ੍ਯਾ- ਇੱਕ ਨੀਚ ਜਾਤਿ. ਇਹ ਸੰਗ੍ਯਾ ਸਿਰਕੀ ਵਿੱਚ ਰਹਿਣ ਤੋਂ ਹੀ ਹੋਈ ਹੈ.