ਪ੍ਰਿਥਿਵੀ ਮੰਡਲ. ਦੇਖੋ, ਕਮੰਡਲ.
nan
ਸੰਗ੍ਯਾ- ਨਿੰਦਿਤ ਮੰਤ੍ਰ. ਬੁਰੀ ਸਲਾਹ.
ਵਿ- ਬੁਰਾ ਮੰਤ੍ਰ ਦੇਣ ਵਾਲਾ. ਖੋਟਾ ਸਲਾਹਕਾਰ. "ਮਿਠੀ ਗਲਣਿ ਕੁਮੰਤ੍ਰੀਆ." (ਸਵਾ ਮਃ ੫)
ਦੇਖੋ, ਕਮੰਦ। ੨. ਵਿ- ਅਤਿਮੰਦ. ਮਹਾਨੀਚ.
nan
ਦੇਖੋ, ਕੁੰਭਕਾਰ. "ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ." (ਭੈਰ ਮਃ ੩) "ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ." (ਵਾਰ ਆਸਾ)
ਸਰਵ- ਕੋਈ. "ਧਰਮ ਕਰਮ ਪਰ ਚਲੈ ਨ ਕੁਯ ਹੈ." (ਕਲਕੀ) ੨. ਕ੍ਰਿ. ਵਿ- ਕ੍ਵ. ਕਿੱਥੇ. ਕਹਾਂ.
ਅਪਜਸ. ਬਦਨਾਮੀ.
ਸੰ. ਬੁਰਾ ਰਸ। ੨. ਅਣਬਣ. ਰਸ (ਪ੍ਰੇਮ) ਵਿੱਚ ਵਿਘਨ। ੩. ਅ਼. [قُرص] ਕ਼ੁਰਸ. ਸੰਗ੍ਯਾ- ਟਿੱਕੀ. ਗੋਲ ਆਕਾਰ ਦਾ ਟੁਕੜਾ। ੪. ਕ਼ੁਰਸੇ ਅ਼ਰਸ਼. [قُرِص عرش] ਆਕਾਸ਼ ਦੀ ਟਿੱਕੀ, ਸੂਰਜ। ੫. ਭਾਵ- ਸਤਿਗੁਰੂ ਦਾ ਮੁਖ. "ਨੂਰ ਅਰਸਹੁ ਕੁਰਸਹੁ ਝਟੀਐ." (ਵਾਰ ਰਾਮ ਮਃ) ਅ਼ਰਸ਼ੇ ਕ਼ੁਰਸ ਤੋਂ ਨੂਰ ਝੜਦਾ (ਵਰਸਦਾ) ਹੈ.
ਦੇਖੋ, ਕੁਰਸ ੪. ਅਤੇ ੫.