Meanings of Punjabi words starting from ਪ

ਪ੍ਰਲੁਤ ਕਰੇ. ਟਪਾਏ. ਪੇਲੇ. "ਕਿ ਪਾਵੰਗ ਪੁੱਲੇ." (ਪਾਰਸਾਵ) ਪਵੰਗ (ਘੋੜੇ) ਕੁਦਾਏ. ਦੇਖੋ, ਪੁਲਤ.

ਸੰ. पुलोमन्. ਸੰਗ੍ਯਾ- ਇਹ ਇੰਦ੍ਰ ਦਾ ਸਹੁਰਾ ਸ਼ਚੀ ਦਾ ਪਿਤਾ ਸੀ. "ਸਕੁਨਿ ਪਲੋਮਨ ਅਤਿ ਬਲ ਜਾਂਕਾ." (ਨਾਪ੍ਰ)

ਵੈਸ਼੍ਵਾਨਰ ਦੈਤ ਦੀ ਪੁਤ੍ਰੀ, ਜੋ ਭ੍ਰਿਗ ਰਿਖੀ ਦੀ ਇਸਤ੍ਰੀ ਅਤੇ ਚ੍ਯਵਨ ਦੀ ਮਾਤਾ ਸੀ। ੨. ਦੇਖੋ, ਪੁਲੋਮਨ.

ਦੇਖੋ, ਪੁਲਿੰਦਾ.

ਸੰਗ੍ਯਾ- ਪੁਟ. ਪੜਦਾ। ੨. ਤਹਿ. ਸਿਤਾ (ਸਿਤਹ). ੩. ਚੱਕੀ ਦਾ ਹੇਠ ਉੱਪਰਲਾ ਪੱਥਰ. "ਦੁਇ ਪੁੜ ਚਕੀ ਜੋੜਿਕੈ ਪੀਸਣ ਆਇ ਬਹਿਠ." (ਵਾਰ ਮਾਝ ਮਃ ੧) ੪. ਹੇਠਲੇ ਅਤੇ ਉੱਪਰਲੇ ਲੋਕ. ਜ਼ਮੀਨ ਅਤੇ ਆਸਮਾਨ. ਦੇਖੋ, ਪੁੜਿ.

ਸੰਗ੍ਯਾ- ਪੁਟ. ਪੜਦਾ। ੨. ਤਹਿ. ਸਿਤਾ (ਸਿਤਹ). ੩. ਚੱਕੀ ਦਾ ਹੇਠ ਉੱਪਰਲਾ ਪੱਥਰ. "ਦੁਇ ਪੁੜ ਚਕੀ ਜੋੜਿਕੈ ਪੀਸਣ ਆਇ ਬਹਿਠ." (ਵਾਰ ਮਾਝ ਮਃ ੧) ੪. ਹੇਠਲੇ ਅਤੇ ਉੱਪਰਲੇ ਲੋਕ. ਜ਼ਮੀਨ ਅਤੇ ਆਸਮਾਨ. ਦੇਖੋ, ਪੁੜਿ.

ਸੰਗ੍ਯਾ- ਕੰਨ ਅਤੇ ਮੱਥੇ ਦੇ ਵਿਚਕਾਰ ਦੀ ਥਾਂ. ਕਨਪਟੀ.

ਸੰਗ੍ਯਾ- ਪੁਟ. ਆਵਰਣ. ਪੜਦਾ. ਕਾਗਜ ਪੱਤਾ ਆਦਿ ਲਪੇਟਕੇ ਸੰਪੁਟ ਆਕਾਰ ਕੀਤਾ ਹੋਇਆ। ੨. ਮ੍ਰਿਦੰਗ ਤਬਲੇ ਦਾ ਚਰਮਪੁਟ। ੩. ਪਸ਼ੂ ਦੀ ਪਿੱਠ ਪੁਰ ਆਰ ਦੀ ਚੋਭ ਨਾਲ ਹੋਇਆ ਗੋਲ ਚਿੰਨ੍ਹ.