nan
ਫ਼ਾ. [بُن] ਸੰਗ੍ਯਾ- ਮੂਲ. ਜੜ। ੨. ਕਹਾਵਤ. ਅਖਾਣ। ੩. ਅਸਬਾਬ. ਸਾਮਾਨ। ੪. ਪੋਠੇਹਾਰ ਵਿੱਚ ਬੁਨ ਦਾ ਅਰਥ ਹੇਠਾਂ (ਤਲੇ)। ੫. ਬੁਨਨਾ ਕ੍ਰਿਯਾ ਦਾ ਅਮਰ. ਬੁਣ.
nan
nan
ਵਯਨ (ਬੁਣਨ) ਦਾ ਭਾਵ. "ਸੁੰਨ ਸਹਜ ਮਹਿ ਬੁਨਤ ਹਮਾਰੀ." (ਭੈਰ ਕਬੀਰ) ਭਾਵ- ਵ੍ਰਿੱਤੀ ਦਾ ਸੰਬੰਧ.
ਦੇਖੋ, ਬੁਣਨਾ. "ਤਨਨਾ ਬੁਨਨਾ ਸਭ ਤਜਿਓ ਹੈ ਕਬੀਰ." (ਗੂਜ ਕਬੀਰ)
ਦੇਖੋ, ਬੁਨਿਆਦ.
ਬੁਣਕੇ. "ਬੁਨਿ ਬੁਨਿ ਆਪੇ, ਆਪੁ ਪਹਿਰਾਵਉ." (ਭੈਰ ਕਬੀਰ)
nan