Meanings of Punjabi words starting from ਮ

ਅ਼. [مُراد] ਜਿਸ ਲਈ ਇਰਾਦਾ (ਸੰਕਲਪ) ਕੀਤਾ ਜਾਵੇ. ਇੱਛਾ ਕੀਤੀ ਵਸ੍ਤ। ੨. ਮਤਲਬ. ਮਕਸਦ. "ਜਬ ਮੁਰਾਦ ਤਿਨੋ ਹਾਸਿਲ ਹੁਈ." (ਗੁਪ੍ਰਸੂ) ੩. ਮੁਰਾਦਬਖ਼ਸ਼ ਦਾ ਸੰਖੇਪ ਨਾਮ, ਜੋ ਸ਼ਾਹਜਹਾਂ ਬਾਦਸ਼ਾਹ ਦਾ ਪੁਤ੍ਰ ਸੀ. ਦੇਖੋ, ਸ਼ਾਹਜਹਾਂ.


ਮੀਰਮੰਨੂ ਦੀ ਬੇਗਮ, ਜਿਸ ਨੇ ਪਤੀ ਦੇ ਮਰਣ ਪਿੱਛੋਂ ਆਪਣੇ ਨਾਬਾਲਗ ਪੁਤ੍ਰ ਅਮੀਨੁੱਦੀਨ ਨੂੰ ਲਹੌਰ ਦਾ ਸੂਬਾ ਥਾਪਕੇ ਹੁਕੂਮਤ ਆਪਣੇ ਹੱਥ ਲਈ. ਅਦੀਨਾਬੇਗ ਸੂਬਾ ਜਲੰਧਰ ਨੇ ਸ਼ਾਹ ਦਿੱਲੀ ਦੇ ਹੁਕਮ ਨਾਲ ਮੁਰਾਦਬੇਗਮ ਨੂੰ ਹਟਾਕੇ ਲਹੌਰ ਦੀ ਸਰਦਾਰੀ ਸਾਂਭੀ. ਦੇਖੋ, ਅਦੀਨਾ ਬੇਗ ਅਤੇ ਮੀਰ ਮੰਨੂ.


ਯੂ. ਪੀ. ਵਿੱਚ ਇੱਕ ਸ਼ਹਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਹ ਰਾਮਗੰਗਾ ਦੇ ਸੱਜੇ ਕਿਨਾਰੇ ਆਬਾਦ ਹੈ. ਇਹ ਨਗਰ ਰੁਸ੍ਤਮਖ਼ਾਨ ਸ਼ਾਹਜਹਾਂ ਦੇ ਅਹਿਲਕਾਰ ਨੇ ਸ਼ਾਹਜ਼ਾਦਾ ਮੁਰਾਦਬਖ਼ਸ਼ ਦੇ ਨਾਮ ਪੁਰ ਵਸਾਇਆ ਸੀ. ਮੁਰਾਦਾਬਾਦ ਕਲਕੱਤੇ ਤੋਂ ੮੬੮ ਅਤੇ ਬੰਬਈ ਤੋਂ ੧੦੮੭ ਮੀਲ ਹੈ. ਆਬਾਦੀ ੮੨੭੧੩ ਹੈ.


ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ।#੨. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ।#੩. ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ." (ਧਨਾ ਮਃ ੫) ੪. ਦੇਖੋ, ਮਰਾਰਿ ੨.


ਦੇਖੋ, ਮੁਰਾਰਿ। ੨. ਧੌਣ ਗੋਤ ਦਾ ਖਤ੍ਰੀ ਰੋਹਤਾਸ ਨਿਵਾਸੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ। ੩. ਅਣਦ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਤੋਂ ਉਪਦੇਸ਼ ਲੈ ਕੇ ਪਰੋਪਕਾਰੀ ਹੋਇਆ। ੪. ਦੇਖੋ, ਮਥੋ ਮੁਰਾਰੀ.


ਡਿੰਗ. ਘੋੜੇ ਦੀ ਦੁੰਮ। ੨. ਮੋਰ ਦੀ ਪੂਛਲ.


ਮੁੜਕੇ. ਲੌਟਕੇ. ਪਰਤਕੇ.