nan
nan
ਦੇਖੋ, ਸਿਰ ਸੱਦਕ.
nan
nan
ਸੰਗ੍ਯਾ- ਖ਼ਾਂ. ਸ਼ੱਕਰ। ੨. ਇੱਕ ਛੰਦ. ਇਸ ਦਾ ਨਾਉਂ "ਸ਼੍ਰੀਖੰਡ" ਹੈ. ਇਹ "ਪਲਵੰਗਮ" ਛੰਦ ਦਾ ਰੂਪਾਂਤਰ ਹੈ. ਇਸ ਛੰਦ ਦੀ ਤੁਕ ਦੇ ਮੱਧ ਅਨੁਪ੍ਰਾਸ ਦਾ ਮੇਲ ਅਤੇ ਤੁਕਾਂਤ ਬੇ ਮੇਲ ਹੁੰਦਾ ਹੈ. ਇਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੨. ਪੁਰ, ਦੂਜਾ ੯. ਪੁਰ, ਦੋਹਾਂ ਵਿਸ਼੍ਰਾਮਾਂ ਦੇ ਅੰਤ ਗੁਰੁ.#ਉਦਾਹਰਣ-#ਜੁੱਟੇ ਵੀਰ ਜੁਝਾਰੇ, ਧਗਾਂ ਵੱਜੀਆਂ,#ਬੱਜੇ ਨਾਦ ਕਰਾਰੇ, ਦਲਾਂ ਮੁਸ਼ਾਹਦਾ,#ਲੁੱਝੇ ਕਾਰਣਆਰੇ, ਸੰਘਰ ਸੂਰਮੇ,#ਵੁੱਠੇ ਜਾਨ ਡਰਾਰੇ, ਘਨਿਆਰ ਕੈਬਰੀਂ. (ਰਾਮਾਵ) ਇਹ ਰੂਪ ਕਲਕੀ ਅਵਤਾਰ ਵਿੱਚ ਆਇਆ ਹੈ-#ਬਾਣੇ ਅੰਗ ਭੁਜੰਗੀ, ਸਾਵਲ ਸੋਹਣੇ,#ਤ੍ਰੈ ਸੈ ਹੱਥ ਉਤੰਗੀ, ਖੰਡਾ ਧੂਹਿਆ. xxx#ਦੇਖੋ, ਪਉੜੀ ਦਾ ਰੂਪ ੮.#(ਅ) ਦੂਜਾ ਰੂਪ- ਪ੍ਰਤਿ ਚਰਣ ੨੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੨. ਪੁਰ, ਅੰਤ ਲਘੁ, ਦੂਜਾ ੧੦. ਮਾਤ੍ਰਾ ਪੁਰ, ਅੰਤ ਗੁਰੁ. ਤੁਕ ਦੇ ਮੱਧ ਅਨੁਪ੍ਰਾਸ ਦਾ ਮੇਲ.#ਉਦਾਹਰਣ-#ਮਾਰਤ ਬਿਧੀਆ ਸੈਨ, ਸੁ ਤੇਗਾ ਹਾਥ ਲੈ,#ਸ਼ਿਵਗਣ ਸਮ ਨਹੀ ਚੈਨ, ਇਤੈ ਉਤ ਧਾਂਵਦਾ. xxx#(ੲ) ਇਸੀ ਚਾਲ ਅਨੁਸਾਰ ੨੩ ਮਾਤ੍ਰਾ ਦਾ ਭੀ ਸਿਰਖਿੰਡੀ ਹੁੰਦਾ ਹੈ. ਜਿਸਦਾ ਵਿਸ਼੍ਰਾਮ ੧੪- ੯ ਪੁਰ ਹੋਇਆ ਕਰਦਾ ਹੈ. ਦੇਖੋ, ਪਉੜੀ ਦਾ ਰੂਪ ੨੧.
nan
nan
ਵਿ- ਜਿਸ ਦਾ ਸਿਰ ਖੁੱਸਿਆ ਹੋਵੇ. ਜੋ ਕੇਸ਼ਾਂ ਨੂੰ ਸਵਾਰਕੇ ਨਹੀਂ ਰੱਖਦਾ।#੨. ਜਿਸ ਦੇ ਸਿਰ ਦੇ ਵਾਲ ਪੁੱਟੇ ਗਏ ਹਨ। ੩. ਸੰਗ੍ਯਾ- ਜੈਨ ਮਤ ਦਾ ਇੱਕ ਫਿਰਕਾ, ਜੋ ਸਿਰ ਦੇ ਵਾਲ ਜੜਾਂ ਤੋਂ ਪੁੱਟ ਦਿੰਦਾ ਹੈ. ਢੂੰਡੀਆ. "ਨਾਨਕ ਜੇ ਸਿਰਖੁਥੇ ਨਾਵਨਿ ਨਾਹੀ." (ਵਾਰ ਮਾਝ ਮਃ ੧)
ਵਿ- ਸਿਰ ਤੋਂ ਪੈਰਾਂ ਤੀਕ. ਸ਼ਿਖਨਖ. "ਇਕਨਾ ਪੇਰਣ ਸਿਰਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਪੈਰਾਂ ਤੀਕ ਪਾਟ ਗਏ। ੨. ਸਭ. ਤਮਾਮ.
ਦੇਖੋ, ਸਿਰਖੁਥਾ. "ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ." (ਪ੍ਰਭਾ ਮਃ ੧)
ਦੇਖੋ, ਸਿਰਖਿੰਡੀ.