Meanings of Punjabi words starting from ਕ

ਫ਼ਾ. [قُرِص زر] ਕ਼ੁਰਸਜ਼ਰ. ਸੰਗ੍ਯਾ- ਸੁਵਰਣ ਦੀ ਟਿੱਕੀ. ਭਾਵ- ਸੂਰਜ.


ਅ਼. [کُرسی] ਸੰਗ੍ਯਾ- ਚੌਕੀ। ੨. ਮਕਾਨ ਦੀ ਨਿਉਂ ਤੋਂ ਉੱਪਰ ਦਾ ਚੌਤਰਾ, ਜੋ ਫ਼ਰਸ਼ ਤੀਕ ਹੁੰਦਾ ਹੈ. Plinth. "ਹਰਿਮੰਦਿਰ ਕੀ ਕੁਰਸੀ ਭਈ." (ਗੁਪ੍ਰਸੂ) ੩. ਪੀੜ੍ਹੀ. ਵੰਸ਼. ਨਸਲ. "ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ." (ਨਾਪ੍ਰ)


ਫ਼ਾ. [کُرسی نشیِن] ਕੁਰਸੀ ਤੇ ਬੈਠਣ ਵਾਲਾ. ਭਾਵ, ਮਾਨ ਯੋਗ੍ਯ ਦਰਬਾਰੀ.


ਫ਼ਾ. [کُرسی نامہ] ਸੰਗ੍ਯਾ- ਵੰਸ਼ਵ੍ਰਿਕ੍ਸ਼੍‍. ਸ਼ਜਰਾ.


ਅ਼. [کُرہ] ਸੰਗ੍ਯਾ- ਗੇਂਦ. ਫਿੰਡ। ੨. ਭੂਗੋਲ। ੩. ਮੰਡਲ.