Meanings of Punjabi words starting from ਪ

ਪੁੜ ਅਥਵਾ ਪੁੜਾਂ ਨੂੰ. "ਦੁਇ ਪੁੜਿ ਜੋੜਿ ਵਿਛੋੜਿਅਨ." (ਵਡ ਅਲਾਹਣੀ ਮਃ ੧) ਦੇਖੋ, ਪੁੜ ੪.


ਸੰਗ੍ਯਾ- ਪੁਟਿਕਾ. ਛੋਟਾ ਪੁੜਾ. ਦੇਖੋ, ਪੁੜਾ ੧.


ਦੇਖੋ, ਪੁੜ.


ਸੰ. पुम्. ਪੁਰਖ (ਪੁਰੁਸ). ੨. ਪੁਲਿੰਗ.


ਸੰ. पुंस. ਪੁਰਖ (ਪੁਰੁਸ). ੨. ਆਤਮਾ.


ਸੰ. पुंञ्चली. ਸੰਗ੍ਯਾ- ਜੋ ਆਪਣੇ ਪੁਰਖ (ਪਤਿ) ਪਾਸੋਂ ਹੋਰ ਪਾਸ ਜਾਵੇ. ਵਿਭਚਾਰ ਕਰਨ ਵਾਲੀ ਇਸਤ੍ਰੀ। ੨. ਵੇਸ਼੍ਯਾ.


ਸੰ. पुङ्ख. ਸੰਗ੍ਯਾ- ਤੀਰ ਦਾ ਉਹ ਭਾਗ, ਜਿੱਥੇ ਪੰਖ (ਖੰਭ) ਜੜੇ ਹੁੰਦੇ ਹਨ. ਬਾਗੜ ਦੇ ਪਾਸ ਦਾ ਹਿੱਸਾ.