Meanings of Punjabi words starting from ਸ

ਸੰਗ੍ਯਾ- ਢੂੰਡੀਆ, ਜਿਸ ਨੇ ਸਿਰ ਖੁਹਾਇਆ ਹੈ. ਲੁੰਚਿਤ ਸ਼ਿਰ। ੨. ਮੋਨਾ. ਮੁੰਡਿਤ. "ਪ੍ਰਿਥਮੇ ਜਾਤੀ ਖਤ੍ਰੀ ਏਕ। ਤਾਂਪਰ ਸੰਗਤਿਕਯੋ ਵਿਵੇਕ। xxx ਸਿਰਗੁੰਮ ਨਾਮ ਤਾਂਹਿ ਠਹਿਰਾਯੋ।।" (ਗੁਰੁਸੋਭਾ)¹


ਸੰ. सृज्. ਧਾਤੁ ਦਾ ਅਰਥ ਹੈ ਪੈਦਾ ਕਰਨਾ. ਮਿਲਾਪ ਕਰਨਾ. ਤਿਆਗਨਾ। ੨. सर्ज्जन ਸਰ੍‍ਜਨ. ਸੰਗ੍ਯਾ- ਬਣਾਉਣ ਦੀ ਕ੍ਰਿਯਾ. ਰਚਨਾ। ੩. ਤਿਆਗਣਾ. ਛੱਡਣਾ.


ਵਿ- ਸਰ੍‍ਜਨ ਕਰਤਾ. ਬਣਾਉਣ ਵਾਲਾ. ਰਚਨੇ ਵਾਲਾ. "ਹਰਿ ਸਚੇ ਸਿਰਜਣਹਾਰਾ." (ਸੋਪੁਰਖੁ) "ਕਰਿ ਕਰਿ ਵੇਖੈ ਸਿਰਜਣਹਾਰੁ." (ਜਪੁ)