Meanings of Punjabi words starting from ਕ

ਤੁ. [قُرق] ਵਿ- ਜਬਤ਼ ਕਰਨਾ। ੨. ਕ਼ਬਜਾ ਕਰਨਾ। ੩. ਦੇਖੋ, ਕੁਰਕਣਾ.


ਸੰਗ੍ਯਾ- ਕੁੱਕੁਟ. ਮੁਰਗਾ. "ਇਕਤੁ ਪਤਰਿ ਭਰਿ ਉਰਕਟ ਕੁਰਕਟ." (ਆਸਾ ਕਬੀਰ) ਦੇਖੋ, ਉਰਕਟ.


ਕ੍ਰਿ- ਦੰਦਾਂ ਨਾਲ ਕਤਰਨਾ. ਕੱਟਣ ਵੇਲੇ ਕੁਰਕੁਰ ਸ਼ਬਦ ਹੋਣ ਕਰਕੇ ਇਹ ਨਾਉਂ ਹੈ. "ਜਮ ਚੂਹਾ ਕਿਰਸ ਨਿਤ ਕੁਰਕਦਾ." (ਵਾਰ ਗਉ ੧. ਮਃ ੪)


ਤੁ. [قُرقی] ਸੰਗ੍ਯਾ- ਜਬਤ਼ੀ. ਦੇਖੋ, ਕੁਰਕ.


ਦੇਖੋ, ਕਰਖਤ.