Meanings of Punjabi words starting from ਅ

ਸੰਗ੍ਯਾ- ਗੁਦਾ. ਮੂਲਦ੍ਵਾਰ, ਜਿਸ ਵਿੱਚ ਦੀ ਗੰਦਗੀ ਵਹਿੰਦੀ ਹੈ. "ਅਸੁਰਨਦੀ ਕਾ ਬੰਧੈ ਮੂਲ." (ਰਾਮ ਬੇਣੀ) ਯੋਗਮਤ ਅਨੁਸਾਰ ਅੱਡੀ ਨਾਲ ਗੁਦਾ ਦਾ ਮੁਖ ਬੰਦ ਕਰਕੇ ਬੈਠਣ ਦੀ ਕ੍ਰਿਯਾ। ੨. ਬੁਰੇ ਸੰਕਲਪਾਂ ਦਾ ਪ੍ਰਵਾਹ.


ਸੰਗ੍ਯਾ- ਦੈਤਾਂ ਦਾ ਪਿਤਾ. ਕਸ਼੍ਯਪ. (ਸਨਾਮਾ)


ਸੰਗ੍ਯਾ- ਅਸੁਰਪਿਤ (ਕਸ਼੍ਯਪ), ਉਸ ਦੀ ਪ੍ਰਿਥਿਵੀ. (ਸਨਾਮਾ)


ਵਿ- ਦੈਤਾਂ ਦਾ ਰਾਜਾ। ੨. ਸੰਗ੍ਯਾ- ਰਾਵਣ. (ਸਨਾਮਾ)


ਸੰਗ੍ਯਾ- ਰਾਵਣ ਦਾ ਵੈਰੀ ਸ਼੍ਰੀ ਰਾਮਚੰਦ੍ਰ. (ਸਨਾਮਾ)


ਅਪਾਨ ਪੌਣ. "ਅਸੁਰਾ ਨਦੀ ਅਪੁਠੀ ਤਰੈ." (ਰਤਮਾਲਾ ਬੰਨੋ) ਅਪਾਨ ਦੀ ਟੇਢੀ ਚਾਲ ਰੋਕਕੇ ਆਪਣੇ ਬਲ ਹੇਠ (ਤਲੈ) ਕਰੇ.


ਸੰ. असुरार्दन. ਸੰਗ੍ਯਾ- ਅਸੁਰ (ਦੈਤਾਂ) ਨੂੰ ਅਰਦਨ (ਪੀੜਨ) ਵਾਲਾ ਦੇਵਤਾ. ਅਸੁਰਾਰਿ। ੨. ਰਾਮਚੰਦ੍ਰ ਜੀ "ਅਸੁਰਾਰਦਨ ਕੇ ਕਰਕੋ ਜਿਨ ਏਕਹਿ ਬਾਨ ਬਿਖੈ ਤਨ ਚਾਖ੍ਯੋ." (ਰਾਮਾਵ)


ਸੰ. ਸੰਗ੍ਯਾ- ਅਸੁਰ- ਅਰਿ. ਦੈਤਾਂ ਦੇ ਵੈਰੀ ਦੇਵਤਾ. "ਨਿਕਸੀ ਅਸੁਰਾਰਿ ਕੀ ਸੈਨ ਚਲੀ." (ਚੰਡੀ ੧)


ਸੰ. ਵਿ- ਅਸੁਰ- ਈਸ਼. ਅਸੁਰੇਸ਼. ਦੈਤਾਂ ਦਾ ਰਾਜਾ। ੨. ਸੰਗ੍ਯਾ- ਰਾਵਣ. (ਸਨਾਮਾ)


ਸੰਗ੍ਯਾ- ਰਾਖਸੀ. (ਸਨਾਮਾ) ਦੇਖੋ, ਆਸੁਰੀ। ੨. ਡਿੰਗ. ਰਾਈ. ਸੰ. ਆਸੁਰੀ. ਰਾਜ ਸਸੁੰਪ. Mustard.


ਵਿ- ਅਸੁਰ- ਈਸ਼. ਦੈਤ੍ਯਰਾਜ।#੨. ਸੰਗ੍ਯਾ- ਰਾਵਣ। ੩. ਬਲਿ। ੪. ਹਿਰਨ੍ਯ- ਕਸ਼ਿਪੁ। ੫. ਸ਼ੁੰਭ। ੬. ਅਸੁਰ (ਭੂਤ) ਰਾਜ. ਮਹਾਦੇਵ.