Meanings of Punjabi words starting from ਜ

ਸਿੰਧੀ. ਕ੍ਰਿ. ਵਿ- ਮਾਨੋ. ਗੋਯਾ. ਜਾਣੀਓਂ. "ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ, ਤਿਸੁ ਲਾਖ ਬੇਦਨ ਜਣੁ ਆਈ." (ਸੋਰ ਮਃ ੫)


ਦੇਖੋ, ਜਣਨਾ। ੨. ਜਣ (ਜਨ) ਦਾ ਬਹੁਵਚਨ. ਜਿਵੇਂ- "ਦੋ ਜਣੇ ਆਏ."


ਜਨਨ ਕਰੇਂਦਾ, ਕਰੇਂਦੀ. ਦੇਖੋ, ਜਣਨਾ. "ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ." (ਆਸਾ ਫਰੀਦ)


ਡਿੰਗ. ਸੰਗ੍ਯਾ- ਪਿਤਾ. ਜਨਕ। ੨. ਦੇਖੋ, ਜਣਾ.


ਜਨਨ ਕਰੰਤ. ਪੈਦਾ ਕਰਦਾ ਹੈ। ੨. ਜਾਣੰਤ. ਜਾਣਦਾ ਹੈ. "ਜਣੰਤ ਚਾਰ ਚਕ੍ਰਣੰ." (ਗ੍ਯਾਨ) ਚਾਰੋਂ ਚੱਕ ਜਾਣੰਤ.


ਸੰ. ਯਤ੍ਰ. ਕ੍ਰਿ. ਵਿ- ਜਿੱਥੇ. ਜਹਾਂ. "ਜਤ ਜਤ ਜਾਈਐ ਤਤ ਤਤ ਦ੍ਰਿਸਟਾਏ." (ਬਿਲਾ ਮਃ ੫) ੨. ਦੇਖੋ, ਜਤੁ ਅਤੇ ਯਤ। ੩. ਦੇਖੋ, ਜੱਤ.


ਬਕਰੀ ਭੇਡ ਆਦਿ ਪਸ਼ੂਆਂ ਦੀ ਲੰਮੀ ਉਂਨ. ਝੰਡ.