ਸੰਗ੍ਯਾ- ਪ੍ਰਕਾਸ਼. ਚਮਤਕਾਰ. "ਝਿਮੀ ਤੇਜ ਤੇਗੰ." (ਵਿਚਿਤ੍ਰ) ੨. ਬਿਜਲੀ ਦੀ ਚਮਕ। ੩. ਵਰਖਾ ਦੀ ਛਨਕਾਰ. ਬੂੰਦਾਂ ਦੀ ਧੁਨਿ. "ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ." (ਮਾਝ ਮਃ ੫)
nan
ਕ੍ਰਿ- ਚਮਕਣਾ. ਝਲਕਣਾ. "ਝਲੇ ਝਿਮ- ਕਨਿ ਪਾਸਿ." (ਆਸਾ ਅਃ ਮਃ ੧) ਸ਼ੀਸ਼ਿਆਂ ਨਾਲ ਜੜਾਊ ਪੱਖੇ ਚਮਕਦੇ ਹਨ। ੨. ਪਲਕਾਂ ਦਾ ਮੇਲਣਾ. ਅੱਖ ਝਮਕਣਾ.
nan
ਵਿ- ਬਿਜਲੀ ਦੇ ਪ੍ਰਕਾਸ਼ ਸਹਿਤ. ਦੇਖੋ, ਝਿਮ. ਗਰਜਦਾ ਹੋਇਆ. ਗੜਕਦਾ ਹੋਇਆ. "ਸਾਵਣੁ ਆਇਆ ਝਿਮਝਿਮਾ." (ਵਾਰ ਸਾਰ ਮਃ ੪) ੨. ਬੂੰਦਾਂ ਦੀ ਛਨਕਾਰ ਵਾਲਾ.
ਕ੍ਰਿ. ਵਿ- ਚਮਕਕੇ. ਬਿਜਲੀ ਦੇ ਲਸ਼ਕਰ ਨਾਲ। ੨. ਬੂੰਦਾਂ ਦੇ ਛਨਕਾਰ ਨਾਲ. "ਝਿਮਿ ਝਿਮਿ ਅੰਮ੍ਰਿਤੁ ਵਰਸਦਾ." (ਸ੍ਰੀ ਮਃ ੫. ਪੈਪਾਇ)
nan
ਸੰਗ੍ਯਾ- ਝਿੜਕ. ਘੁਰਕੀ. ਧਮਕੀ. "ਸੁਤਹਿ ਪ੍ਯਾਰ ਝਿਰਕਾਰ ਦੇਤ." (ਭਾਗੁ ਕ)