Meanings of Punjabi words starting from ਟ

ਸੰਗ੍ਯਾ- ਚੁਭਵੀਂ ਪੀੜ. ਚੀਸ। ੨. ਚਿੜਾਉਣ ਦੀ ਕ੍ਰਿਯਾ. ਖਿਝਾਉਣ ਦਾ ਭਾਵ.


ਸੰਗ੍ਯਾ- ਸ਼ਿਖਰ. ਚੋਟੀ.


ਸੰਗ੍ਯਾ- ਧਾਰਾ. ਤਤੀਹਰੀ। ੨. ਟੀਕਾ ਤਿਲਕ."ਹਰਿ ਹਰਿ ਰਾਮ ਨਾਮ ਰਸ ਟੀਕ." (ਪ੍ਰਭਾ ਮਃ ੪) ਸਾਰੇ ਰਸਾਂ ਦਾ ਤਿਲਕ ਹੈ. "ਤਿਨਾ ਮਸਤਕਿ ਊਜਲ ਟੀਕ." (ਪ੍ਰਭਾ ਮਃ ੩) ੩. ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਮੱਥੇ ਪੁਰ ਪਹਿਰਿਆ ਜਾਂਦਾ ਹੈ। ੪. ਸੰ. ਟੀਕ੍‌. ਧਾ- ਬਿਆਨ ਕਰਨਾ, ਕੁੱਦਣਾ.


ਕ੍ਰਿ. ਵਿ- ਟਿਕਦਾ. ਠਹਿਰਦਾ। ੨. ਦੇਖੋ, ਟੀਕਾ ੧.


ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍‌ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination.


ਕਿਸੇ ਗ੍ਰੰਥ ਦੀ ਵ੍ਯਾਖ੍ਯਾ ਲਿਖਣ ਵਾਲਾ. ਵ੍ਰਿੱਤਿਕਾਰ। ੨. ਲੋਦਾ ਕਰਨ ਵਾਲਾ. Vaccinator.