Meanings of Punjabi words starting from ਢ

ਢੋਲਚੀ. ਢੋਲ ਵਜਾਉਣ ਵਾਲਾ। ੨. ਢੋਲਾ ਦਾ ਇਸਤ੍ਰੀ ਲਿੰਗ.


ਢੋਲਾ (ਪ੍ਰੀਤਮ) ਦੇ. ਪ੍ਰੀਤਮ ਲਈ. "ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ." (ਦੇਵ ਮਃ ੪) ਤਿਸੁ ਢੋਲਾ ਹਰਿ ਲਈ ਹਉ ਫਿਰਉ ਦਿਵਾਨੀ। ੨. ਫੇਰੀਏ. ਲਹਰਾਈਏ. ਜੈਸੇ- ਚਵਰ ਢੋਲੀਐ.


ਡਿੰਗ. ਪਤਿ. ਸ੍ਵਾਮੀ.


ਦੇਖੋ, ਢੋਣਾ. "ਜਲ ਢੋਵਉ ਇਹ ਸੀਸ ਕਰਿ." (ਬਿਲਾ ਮਃ ੫) "ਉਹ ਢੋਵੈ ਢੋਰ." (ਬਿਲਾ ਮਃ ੪)


ਕ੍ਰਿ. ਵਿ- ਢੋਂਦਾ.


ਸੰ. ढौक्. ਧਾ- ਚਲਾਉਣਾ, ਪ੍ਰੇਰਨਾ, ਪਹੁਚਣਾ, ਅਰਪਣਾ, ਨੇੜੇ ਲਿਆਉਣਾ.