Meanings of Punjabi words starting from ਤ

ਤਤਪਰ ਹੋਵੇ. ਤਿਆਰ ਹੋਵੇ. "ਅਉਗਣ ਛੋਡਹੁ ਗੁਣ ਕਰਹੁ, ਐਸੇ ਤਤਪਰਾਵਹੁ." (ਆਸਾ ਅਃ ਮਃ ੧)


ਸੰ. तत्त्ववेता- ਤਤ੍ਵਵੇੱਤਾ. ਵਿ- ਤਤ੍ਵ ਦੇ ਜਾਣਨ ਵਾਲਾ. ਆਤਮਵੇੱਤਾ. "ਸਾਹਿਬ ਭਾਨਾ ਤਤਬਿਤਾ ਅਪਰ ਕਿਤਕ ਸਿਖ ਭੀਰ." (ਗੁਪ੍ਰਸੂ) "ਮੋਖ ਤਤਬਿੰਦ ਮਹਿ ਜਾਨ ਨਿਰਧਾਰ ਹੈ." (ਨਾਪ੍ਰ)


ਦੇਖੋ, ਤਦਬੀਰ. "ਬਨਜਾਰੇ ਤਤਬੀਰ ਬਿਚਾਰੀ." (ਗੁਪੁਸੂ)


ਦੇਖੋ, ਤਤਬਿਤਾ.


ਦੇਖੋ, ਤਤ੍ਵਬੋਧ.


ਦੇਖੋ, ਤਤ੍ਵਮਯ.