Meanings of Punjabi words starting from ਧ

ਦੇਖੋ, ਮਾਤ੍ਰ.


ਦੇਖੋ, ਧਰਚਕ੍ਰ.


ਸੰਗ੍ਯਾ- ਧਰਾ (ਪ੍ਰਿਥਿਵੀ) ਦੇ ਧਾਰਣ ਵਾਲਾ, ਕਰਤਾਰ. "ਧਰਿਧਾਰਣ ਦੇਖੈ ਜਾਣੈ ਆਪਿ." (ਬਸੰ ਅਃ ਮਃ ੧)


ਲਾਂਗੂਲ (ਦੁਮ) ਧਾਰਨ ਕਰਕੇ. "ਹਣਵੰਤੁ ਜਾਗੇ ਧਰਿਲੰਕੂਰੁ." (ਬਸੰ ਕਬੀਰ)


ਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਪਹਾੜ, ਪਰਵਤ. "ਧਰੀ ਨਗਨ ਕੇ ਨਾਮ ਕਹਿ." (ਸਨਾਮਾ)


ਵਿ- ਧਾਰਣ ਕਰਤਾ. "ਧਰੀਆ ਸਭ ਹੀ ਬਰ ਅਤ੍ਰਨ ਕੇ." (ਕ੍ਰਿਸਨਾਵ) ਅਸ੍‌ਤ੍ਰਾਂ ਦੇ ਧਰੀਆ.


ਧਾਰਣ ਕਰੀਜੈ. ਰੱਖੀਏ.