Meanings of Punjabi words starting from ਪ

ਵਿ- ਪ੍ਰਖਰ ਵਾਲਾ, ਵਾਲੀ. ਦੇਖੋ, ਪਖਰੀਆ.


ਵਿ- ਪ੍ਰਖਰ(ਘੋੜੇ ਦਾ ਸਾਜ ਅਤੇ ਕਵਚ) ਧਾਰਨ ਵਾਲਾ. ਸਾਜ ਨਾਲ ਸਜੇਹੋਏ ਅਤੇ ਕਵਚ ਵਾਲੇ ਘੋੜੇ ਪੁਰ ਚੜ੍ਹਨ ਵਾਲਾ. ਘੋੜਚੜ੍ਹਾ ਯੋਧਾ "ਪਖਰਾਰੇ ਨਾਚਤ ਭਏ." (ਚਰਿਤ੍ਰ ੧੨੮) "ਚੁਨ ਚੁਨ ਹਨੇ ਪਖਰੀਆ ਜੁਆਨਾ. "(ਵਿਚਿਤ੍ਰ)"ਚਲੇ ਪਖਰੇਤ ਸਿੰਗਾਰੀ." (ਗੁਰੁਸੋਭਾ) "ਬਡੇ ਈ ਬਨੈਤ ਬੀਰ ਸਭੈ ਪਖਰੈਤ."(ਕ੍ਰਿਸਨਾਵ) ੨. ਸੰਗ੍ਯਾ- ਪ੍ਰਖਰ ਵਾਲਾ (ਪਾਖਰ ਨਾਲ ਸਜਿਆ) ਘੋੜਾ ਅਥਵਾ ਹਾਥੀ।


ਕ੍ਰਿ- ਪ੍ਰਕ੍ਸ਼ਾਲਨ ਕਰਾਉਣਾ. ਧੁਆਉਣਾ. "ਕਰ ਪਗ ਪਖਲਾਵਉ."(ਬਿਲਾ ਮਃ ੫)


ਸੰਗ੍ਯਾ- ਪਕ੍ਸ਼੍‍ ਭਰ. ਪੱਖ ਪ੍ਰਮਾਣ. ਚੰਦ੍ਰਮਾ ਦੀ ਪੰਦ੍ਰਾਂ ਤਿਥਾਂ ਹੋਣ ਜਿਸ ਵਿੱਚ, ਉਤਨਾ ਕਾਲ. "ਪਲ ਪਖਵਾੜਾ ਘੜੀ ਮਹੀਨਾ." (ਲੋਕੋ)#(fig.)


ਸੰਗ੍ਯਾ- ਪਵਨ ਕ੍ਸ਼ੋਭਕ. ਪੰਖਾ. ਵ੍ਯਜਨ ."ਪਖਾ ਫੇਰੀ ਪਾਣੀ ਢੋਵਾ."(ਸੂਹੀ ਅਃ ਮਃ ੪) ੨. ਪੰਖ. ਪਕ੍ਸ਼੍‍ ਪਰ. "ਮੋਰਪਖਾ ਕੀ ਛਟਾ ਮਧੁ ਮੂਰਤਿ." (ਚਰਿਤ੍ਰ ੧੨)


ਦੇਖੋ, ਪਖਾ.


ਦੇਖੋ, ਪਖਾਵਜ.