Meanings of Punjabi words starting from ਭ

ਸੰਗ੍ਯਾ- ਭਾਫ (ਬਾਸ੍ਪ) ਦਾ ਸੇਕ। ੨. ਭਾਪ ਨਾਲ ਇਸਨਾਨ (steam- bath)


ਸੰਗ੍ਯਾ- ਧਾਤੁ ਦਾ ਲੰਮਾ ਕਟੋਰਾ। ੨. ਅਰਕ ਕੱਢਣ ਵਾਸਤੇ ਬਣਾਇਆ ਪਾਤ੍ਰ, ਜੋ ਦੇਗ ਦੇ ਸਿਰ ਤੇ ਰੱਖੀਦਾ ਹੈ. ਇਸ ਦੇ ਸਿਰ ਪੁਰ ਜਲ ਠਹਿਰਣ ਦਾ ਥਾਂ ਹੁੰਦਾ ਹੈ. ਹੇਠਲੇ ਹਿੱਸੇ ਵਿੱਚ ਨਲਕੀ ਹੁੰਦੀ ਹੈ ਜਿਸ ਵਿੱਚਦੀਂ ਅਰਕ ਆਉਂਦਾ ਹੈ.


ਸੰਗ੍ਯਾ- ਸ਼ੇਰ ਵਾਂਙ ਭਬਕਣ ਦੀ ਕ੍ਰਿਯਾ। ੨. ਧਮਕੀ. ਝਿੜਕਣ ਦੀ ਕ੍ਰਿਯਾ.


ਭਬਕਦਾ ਹੋਇਆ. ਦੇਖੋ, ਭਬਕ। ੨. ਸੰ. ਭੁਵਿਕਾਂਤ. ਸੰਗ੍ਯਾ- ਭੁਵਨ ਦਾ ਪ੍ਯਾਰਾ. ਜਲ. "ਗਦ ਗਦ ਸੁ ਬੈਣ। ਭਭਕੰਤ ਨੈਣ." (ਦੱਤਾਵ) ਸਜਲ ਨੇਤ੍ਰ. ਪਾਣੀਭਰੀਆਂ ਅੱਖਾਂ.