Meanings of Punjabi words starting from ਮ

ਵਡਾ ਰਾਉ (ਅਮੀਰ). ਦੇਖੋ, ਰਾਉ.


ਮਹਰੱਟਿਆਂ (ਮਰਹਟਿਆਂ) ਦਾ ਦੇਸ਼. ਨਾਸਿਕ, ਪੂਨਾ, ਸਾਤਾਰਾ ਅਤੇ ਕੋਲ੍ਹਾਪੁਰ ਦਾ ਇਲਾਕਾ, ਜੋ ਬੰਬਈ ਹਾਤੇ ਵਿੱਚ ਹੈ। ੨. ਮਹਾਰਾਸ੍ਟ੍ਰ ਦੇਸ਼ ਦਾ ਵਸਨੀਕ। ੩. ਵਡਾ ਦੇਸ਼। ੪. ਵਡਾ ਰਾਜ.


ਮਹਾਰਾਸ੍ਟ੍ਰ ਦੇਸ਼ ਦੀ ਭਾਸ਼ਾ (ਬੋਲੀ) ਮਰਹਟੀ. ਮਰਾਠੀ। ੨. ਮਹਾਰਾਸ੍ਟ੍ਰ ਦੇਸ਼ ਦੀ ਇਸ੍ਰਤ੍ਰੀ.


ਉਹ ਰਾਜਾ, ਜਿਸ ਦੇ ਅਧੀਨ ਹੋਰ ਰਾਜੇ ਹੋਣ. ਸ਼ਹਨਸ਼ਾਹ। ੨. ਕਰਤਾਰ. ਪਾਰਬ੍ਰਹਮ.


ਬਾਬਾ ਬੀਰਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਚਾਟੜਾ ਨਿਹਾਲਸਿੰਘ, ਜੋ ਸਾਧਸੰਗਤਿ ਦੀ ਵਡੇ ਪ੍ਰੇਮਭਾਵ ਨਾਲ ਸੇਵਾ ਕਰਦਾ ਅਤੇ ਆਏ ਸਿੱਖਾਂ ਨੂੰ ਅੰਨ ਜਲ ਆਦਿ ਦੇਣ ਸਮੇਂ "ਲਓ ਮਹਾਰਾਜ! ਲਓ਼ ਮਹਾਰਾਜ! !" ਸ਼ਬਦ ਬੋਲਿਆ ਕਰਦਾ ਸੀ, ਜਿਸ ਕਾਰਣ ਉਸ ਦਾ ਨਾਉਂ "ਮਹਾਰਾਜਸਿੰਘ" ਪ੍ਰਸਿੱਧ ਹੋਗਿਆ.


ਦੇਖੋ, ਮਹਾਰਾਜ.


ਸੰ. ਮਹਾਰਾਗ੍ਯੀ. (महाराज्ञी. ). ਵਡੀ ਰਾਣੀ। ੨. ਪਟਰਾਨੀ.


ਵਡਾ ਰਾਵ (ਸ਼ੋਰ). ੨. ਦੇਖੋ, ਮਹਾਰਾਉ.


ਦੇਖੋ, ਮਹਰਾਵਣ.