Meanings of Punjabi words starting from ਲ

ਸੰਗ੍ਯਾ- ਲਟਕਣ ਦਾ ਭਾਵ। ੨. ਲਚਕ। ੩. ਮੌਜ. ਤਰੰਗ. ਲਹਰ। ੪. ਨਖ਼ਰਾ। ੫. ਸੰ. ਲੁੱਚਾ. ਧੂਰਤ.


ਦੇਖੋ, ਲਟਕਣਾ। ੨. ਖਤ੍ਰੀਆਂ ਦੀ ਇੱਕ ਜਾਤਿ। ੩. ਤਖਾਣਾਂ ਦਾ ਇੱਕ ਗੋਤ੍ਰ. "ਨਾਨੋ ਲਟਕਣ ਜਾਤਿ ਸੁਜਾਨਾ।" (ਗੁਪ੍ਰਸੂ) ਇਹ ਸ਼੍ਰੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ ਸੀ। ੪. ਘੂਰਾ ਜਾਤਿ ਦਾ ਭਾਈ ਲਟਕਣ ਸਿੱਖ. "ਲਟਕਣ ਘੂਰਾ ਜਾਣੀਐ ਗੁਰੂਦਿੱਤਾ ਗੁਰਮਤਿ ਗੁਰਭਾਈ." (ਭਾਗੁ) ੫. ਇਸਤ੍ਰੀਆਂ ਦਾ ਇੱਕ ਗਹਿਣਾ.


ਕ੍ਰਿ- ਭੋਰੇ ਆਦਿ ਨਾਲ ਲੰਬ ਹੋਣਾ. ਸੰ. ਲੰਥਨ. ਲਮਕਣਾ। ੨. ਕਿਸੇ ਪੁਰ ਮੋਹਿਤ ਹੋਕੇ ਉਸ ਦੇ ਦਰਵਾਜ਼ੇ ਪੁਰ ਝੂੰਮਦੇ ਰਹਿਣਾ. "ਤਾਂਪਰ ਰਹੀ ਹੋਇ ਸੋ ਲਟਕਨ." (ਚਰਿਤ੍ਰ ੩੨੬)


ਸੰਗ੍ਯਾ- ਆਨੰਦ ਦਾ ਝੂਟਾ। ੨. ਗਤਿ. ਚਾਲ.


ਕ੍ਰਿ- ਹਟਣਾ. ਮਿਟਣਾ. "ਗਾਰੜੂ ਕੇ ਬਲ ਤੇ ਲਟੀ ਪੰਚਮੁਖੀ ਜੁਗ ਸਾਂਪਨਿ ਕਾਰੀ." (ਚੰਡੀ ੧) ਪੰਜਾਂ ਅੰਗੁਲੀਆਂ ਵਾਲੀਆਂ ਦੋ ਬਾਹਾਂ। ੨. ਦੀਨ ਹੋਣਾ। ੩. ਥੱਕਣਾ। ੪. ਕਮ ਹੋਣਾ. ਘਟਣਾ.