Meanings of Punjabi words starting from ਵ

ਸੰਗ੍ਯਾ- ਹਿੱਸਾ. ਵਿਭਾਗ. ਵੰਡਿਆ ਹੋਇਆ ਪਦਾਰਥ। ੨. ਵੰਡਣ ਦੀ ਕ੍ਰਿਯਾ। ੩. ਵਾਟਪਾਰ. ਰਾਹ ਮਾਰਣ ਵਾਲਾ. ਡਾਕੂ. ਲੁਟੇਰਾ.


ਸੰਗ੍ਯਾ- ਪੱਥਰ। ੨. ਤੋਲਣ ਦਾ ਪੱਥਰ. ਜਿਸ ਵੱਟੇ ਨਾਲ ਵਜ਼ਨ ਕਰੀਏ। ੩. ਵਟਾਂਦਰਾ। ੪. ਵਟਾਂਦਰੇ ਵਿੱਚ ਦਿੱਤਾ ਘਾਟਾ। ੫. ਦਾਗ. ਕਲੰਕ. ਜਿਵੇਂ- ਕੁਲ ਨੂੰ ਵੱਟਾ ਲਾ ਦਿੱਤਾ.


ਦੇਖੋ, ਬਟਾਉਣਾ.


ਵਾਟ (ਰਾਹ) ਵਿੱਚ ਆਉਣ ਵਾਲਾ, ਰਾਹੀ. ਪਾਂਧੀ. ਮੁਸਾਫ਼ਿਰ. "ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ." (ਸ੍ਰੀ ਅਃ ਮਃ ੧) "ਉਠਿ ਵੰਞੁ ਵਟਾਊੜਿਆ !" (ਆਸਾ ਛੰਤ ਮਃ ੫)