Meanings of Punjabi words starting from ਸ

ਸੰ. शक्यार्थ- ਸ਼ਕ੍ਯਾਰ੍‍ਥ. ਯੋਗ੍ਯ ਅਰਥ। ੨. ਸਿੰਧੀ. सक्यार्थो ਸਕ੍ਯਾਰ੍‍ਥੋ. ਸਫਲ. ਸਾਰਥਕ. ਸਕਾਰਥ. "ਜਨਮੁ ਸਕਯਥੁ ਭਲੌ ਜਗਿ." (ਸਵੈਯੇ ਮਃ ੧. ਕੇ) "ਚਰਣ ਤਪਰ ਸਕਯਥ." (ਸਵੈਯੇ ਮਃ ੩. ਕੇ) "ਤਿਨ ਸਕਯਥਉ ਜਨਮੁ ਜਗਿ." (ਸਵੈਯੇ ਮਃ ੪. ਕੇ)


ਫ਼ਾ. [شکر] ਸੰ. ਸ਼ਰ੍‍ਕਰਾ. ਸ਼ਕਰ. ਖੰਡ. ਅੰ. Sugar ਫ੍ਰ sucre । ੨. ਪੰਜਾਬੀ ਵਿੱਚ ਸ਼ੱਕਰ ਸ੍ਯਾਹ ਨੂੰ ਖਾਸ ਕਰਕੇ ਸ਼ੱਕਰ ਆਖਦੇ ਹਨ. "ਸਕਰ ਖੰਡ ਨਿਵਾਤ ਗੁੜ." (ਸ. ਫਰੀਦ)


ਦੇਖੋ, ਸਕਰ। ੨. ਸਰਸ੍ਤੰਬ. ਸਰਕੁੜਾ. ਦੇਖੋ, ਸੱਕਰ ਕਾਨ। ੩. ਸੰ. ਸ਼ੱਕਰ. ਬੈਲ। ੪. ਤੜਾਗੀ.


ਸੰਗ੍ਯਾ- ਤੀਰ. ਸਰਕੁੜੇ ਦਾ ਕਾਨਾ ਹੈ ਜਿਸ ਨੂੰ ਲੱਗਾ ਹੋਇਆ. ਸਰਸ੍ਤੰਬ ਦੀ ਕਾਨੀ ਵਾਲਾ. "ਸੱਕਰ ਕਾਨ ਨਰਾਚ ਭਨ." (ਸਨਾਮਾ)


ਮਿੱਠਾ ਕੰਦ. ਗਾਗਟੀ (ਅਰਬੀ) ਦੀ ਸ਼ਕਲ ਦਾ ਇੱਕ ਕੰਦ, ਜਿਸ ਵਿੱਚ ਬਹੁਤ ਸ਼ੱਕਰ ਹੁੰਦੀ ਹੈ. ਇਸ ਨੂੰ ਉਬਾਲਕੇ ਖਾਧਾ ਜਾਂਦਾ ਹੈ. ਸੰ ਸ਼ਰ੍‍ਕਰਾਕੰਦ. L. Convolvulus Catatas.