nan
nan
nan
ਅ਼. [بُرد] ਸੰਗ੍ਯਾ- ਚਾਦਰ। ੨. ਪਹੇਲੀ. ਬੁਝਾਰਤ. ਅਦ੍ਰਿਸ੍ਟਕੂਟ। ੩. ਸ਼ਤਰੰਜ ਦੀ ਬਾਜ਼ੀ ਐਸੀ ਮਾਤ ਕਰਨੀ ਕਿ ਕੇਵਲ ਬਾਦਸ਼ਾਹ ਰਹਿ ਜਾਵੇ। ੪. ਬੁਰਦਨ ਦਾ ਭੂਤ ਕਾਲ. ਲੈਗਿਆ.
ਫ਼ਾ. [بُردہاست] ਲੈਗਿਆ ਹੈ. "ਬੁਰਦਸਤ ਜਾਂ ਵ ਤਨ ਰਾ." (ਰਾਮਾਵ) ਪ੍ਰਾਣ ਅਤੇ ਦੇਹ ਨੂੰ ਲੈ ਗਿਆ ਹੈ. ਦੇਖੋ, ਬੁਰਦਨ.
ਫ਼ਾ. [بُردن] ਕ੍ਰਿ- ਲੈ ਜਾਣਾ। ੨. ਪ੍ਰਾਪਤ (ਹਾਸਿਲ) ਕਰਨਾ.
ਫ਼ਾ. [بُردپوش] ਚਾਦਰ ਪਹਿਰਨ ਵਾਲਾ। ੨. ਭਾਵ- ਸਾਮਾਨ ਬੰਨ੍ਹਣ ਦੀ ਚਾਦਰ. "ਟੂਟੀ ਪਨਹੀ ਜੀਨ ਪੁਰਾਨੇ। ਬੁਰਦਪੋਸ਼ ਹੈਂ ਜਿਤਕ ਮਹਾਨੇ." (ਗੁਪ੍ਰਸੂ)
ਫ਼ਾ. [بُردبار] ਵਿ- ਬੋਝ ਉਠਾਉਣ ਵਾਲਾ. ਕਿਸੇ ਕੰਮ ਦਾ ਭਾਰ ਸਹਾਰਨ ਵਾਲਾ। ੨. ਹੌਸਲੇ ਵਾਲਾ.
ਸੰ. दुर्नाम. ਅੰਗੂਠੇ ਅਤੇ ਉਂਗਲ ਦਾ ਪਾਕਾ.
ਬੁਰੇ ਬੋਲ ਕਰਕੇ. ਬਦਜ਼ਬਾਨੀ ਨਾਲ. ਦੇਖੋ, ਬੁਰ ੨.
ਦੇਖੋ, ਬਰੜਾਉਣਾ.