Meanings of Punjabi words starting from ਪ

ਫ਼ੱਵਾਰੇ. ਜਲਯੰਤ. "ਬਾਰ ਸਿਬਾਲ ਤੇ ਸੇਖ ਪੂਆਰੇ." (ਕ੍ਰਿਸਨਾਵ) ਸਿਰ ਦੇ ਵਾਲ ਸਿਵਾਲ ਜੇਹੇ ਅਤੇ ਸ਼ਿਖਾ ਫ਼ੱਵਾਰੇ ਤੁੱਲ.


ਸੰ. ਪੋਸ. ਸੰਗ੍ਯਾ- ਪੋਹ ਦਾ ਮਹੀਨਾ। ੨. ਸੰ. ਪੂਸ. ਸ਼ਹਤੂਤ ਦਾ ਬਿਰਛ.


ਦੇਖੋ, ਪੁਕਾਰ. "ਮਤ ਤੂ ਕਰਹਿ ਪੂਕਾਰ." (ਸ੍ਰੀ ਮਃ ੩)


ਦੇਖੋ, ਪੁਕਾਰਨਾ. "ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸੁਰ ਤਾਕਉ ਮਾਰੈ." (ਸਾਰ ਮਃ ੫) ਜੋ ਸਤਿਗੁਰੂ ਦੇ ਵਿਰੁੱਧ ਰਾਜਦਰਬਾਰ ਵਿੱਚ ਪੁਕਾਰਣ ਲਈ ਉੱਦਮ ਕਰਦਾ ਹੈ.


ਪੁਕਾਰ ਕਰੰਤਾ. "ਪੂਕਾਰੰਤਾ ਆਜਾਣੰਤਾ." (ਵਾਰ ਸਾਰ ਮਃ ੧) ਲੋਕਾਂ ਨੂੰ ਸੁਣਾਉਂਦਾ ਹੈ, ਪਰ ਆਪ ਸਮਝਦਾ ਨਹੀਂ।


ਦੇਖੋ, ਪੁਖ। ੨. ਦੇਖੋ, ਪੋਖ.


ਸੰ. ਪੂਸਨ (पूषन). ਸੰਗ੍ਯਾ- ਜੋ ਪੁਸਟ ਕਰੇ, ਸੂਰਜ. "ਪੂਖਨ ਪੁਨਹਿ ਪ੍ਰਕਾਸ਼ਿਤ ਭਯੋ. (ਨਾਪ੍ਰ) ੨. ਵਿ- ਪੋਸਣ (ਪਾਲਣ) ਵਾਲਾ. "ਭ੍ਰਿਤਪੂਖਨ ਹੈ." (ਕਲਕੀ) ਦਾਸਾਂ ਦੇ ਪਾਲਣ ਵਾਲਾ ਹੈ.


ਸੰ. ਪੂਸਾ. ਸੰਗ੍ਯਾ- ਪ੍ਰਿਥਿਵੀ। ੨. ਸੱਜੇ ਕੰਨ ਦੀ ਇੱਕ ਨਾੜੀ.


ਸੰ. ਸੰਗ੍ਯਾ- ਸੁਪਾਰੀ ਦਾ ਬਿਰਛ Areca Catechu (Betel- nut tree) ੨. ਸੁਪਾਰੀ. ਪੂਗਫਲ. ਛਾਲੀ. ਜਿਸ ਨਾਲ ਮੂੰਹ ਸਾਫ ਕਰੀਏ ਉਹ ਪੂਗ ਹੈ. "ਗਨ ਪੂਗ ਨਾਲਿਯਰ ਸੋ ਚੜ੍ਹਾਇ." (ਗੁਪ੍ਰਸੂ) ੩. ਸ਼ਹਤੂਤ ਦਾ ਫਲ। ੪. ਸਮੂਹ. ਸਮੁਦਾਯ. ਢੇਰ। ੫. ਪੰਚਾਇਤੀ ਸਭਾ.


ਸੰਗ੍ਯਾ- ਪੂਗ ਬਿਰਛ ਦਾ ਫਲ. ਸੁਪਾਰੀ. Areca nut. (betel- nut)