Meanings of Punjabi words starting from ਸ

ਫ਼ਾ. [سروپا -سراپا] ਸਰਾਪਾ ਅਥਵਾ ਸਰੋਪਾ. ਸੰਗ੍ਯਾ- ਸਿਰ ਤੋਂ ਪੈਰ ਤੀਕ ਪਹਿਰਣ ਦੀ ਪੋਸ਼ਾਕ। ੨. ਖ਼ਿਲਤ. "ਪਹਿਰਿ ਸਿਰਪਾਉ ਸੇਵਕ ਜਨ ਮੇਲੇ." (ਸੋਰ ਮਃ ੫) "ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ." (ਬਿਲਾ ਮਃ ੫) "ਲਿਹੁ ਮਮ ਦਿਸ ਤੇ ਅਬ ਸਿਰਪਾਇ." (ਗੁਪ੍ਰਸੂ) "ਦੈ ਰਸ ਕੋ ਸਿਰਪਾਵ ਤਿਸੈ." (ਕ੍ਰਿਸਨਾਵ) ੩. ਦੇਖੋ, ਸਿਰੇਪਾਉ. ੨.


ਸਿਰਸ਼ੂਲ. ਦਰਦੇਸਰ. Headache. ਇਸ ਰੋਗ ਦੇ ਕਾਰਣ ਅਰਧਸਿਰਾ ਸ਼ਬਦ ਵਿੱਚ ਦੇਖੋ. ਸਿਰਪੀੜ ਦੇ ਅਨੇਕ ਭੇਦ ਹਨ ਅਤੇ ਉਨ੍ਹਾਂ ਦੇ ਅਨੇਕ ਕਾਰਣ ਹਨ, ਪਰ ਮੁੱਖ ਕਾਰਣ ਮੇਦੇ ਦੀ ਖਰਾਬੀ ਅਤੇ ਅੰਤੜੀ ਅੰਦਰ ਮੈਲ ਜਮਾ ਹੋਣਾ ਹੈ. ਜੋ ਹਾਜਮਾ ਠੀਕ ਕਰਨ ਵਾਲੀਆਂ ਅਤੇ ਕਬਜ ਖੋਲਣ ਵਾਲੀਆਂ ਦਵਾਈਆਂ ਹਨ ਉਨ੍ਹਾਂ ਦਾ ਵਰਤਣਾ ਸਿਰਪੀੜ ਹਟਾਉਂਦਾ ਹੈ. ਖਾਸ ਕਰਕੇ ਹੇਠ ਲਿਖੇ ਉਪਾਉ ਕਰਨੇ ਚਾਹੀਏ-#੧. ਗਊ ਦਾ ਗਰਮ ਦੁੱਧ ਮਿਸ਼ਰੀ ਪਾਕੇ ਪੀਣਾ.#੨. ਨਸਾਦਰ ਤੇ ਕਲੀ (ਚੂਨਾ) ਅੱਡ ਅੱਡ ਪੀਸਕੇ ਸ਼ੀਸ਼ੀ ਵਿੱਚ ਮਿਲਾਕੇ ਸੁੰਘਣਾ.#੩. ਆਂਡਿਆਂ ਦਾ ਕੜਾਹ ਖਾਣਾ.#੪. ਰੀਠੇ ਦਾ ਛਿਲਕਾ ਪਾਣੀ ਵਿੱਚ ਘਸਾਕੇ ਨਸਵਾਰ ਲੈਣੀ.#੫. ਮੁਲੱਠੀ ਤਿੰਨ ਮਾਸ਼ੇ, ਮਿੱਠਾ ਤੇਲੀਆ ਇੱਕ ਮਾਸ਼ਾ, ਦੋਹਾਂ ਨੂੰ ਬਹੁਤ ਬਹੀਕ ਪੀਸਕੇ ਅੱਧਾ ਚਾਉਲ ਭਰ ਨਸਵਾਰ ਲੈਣੀ.#੬. ਘੀ ਵਿੱਚ ਲੂਣ ਮਿਲਾਕੇ ਮੱਥੇ ਤੇ ਮਲਨਾ.#੭. ਗਰਮੀ ਨਾਲ ਸਿਰਪੀੜ ਹੋਵੇ ਤਾਂ ਚਿੱਟਾ ਚੰਦਨ ਘਸਾਕੇ ਮੱਥੇ ਤੇ ਲੇਪਣਾ. ਸਰਦੀ ਨਾਲ ਹੋਵੇ ਤਾਂ ਕੇਸਰ ਜਾਂ ਸੁੰਢ ਦਾ ਲੇਪ ਕਰਨਾ.


ਦੇਖੋ, ਸਰਪੇਚ.


ਫ਼ਾ. [سرپوش] ਸਰਪੋਸ਼. ਸੰਗ੍ਯਾ- ਢੱਕਣ. ਥਾਲ ਅਥਵਾ ਦੇਗਚੇ ਆਦਿਕ ਦਾ ਮੂੰਹ ਢਕਣ ਵਾਲਾ ਵਸਤ੍ਰ ਆਦਿ। ੨. ਤੋੜੇਦਾਰ ਬੰਦੂਕ ਦੇ ਪਲੀਤੇ ਦਾ ਢੱਕਣ. "ਗਹਿ ਸਿਰਪੋਸ ਉਘਾਰ ਪਲੀਤਾ." (ਗੁਪ੍ਰਸੂ) ਸਿਰਪੋਸ਼ ਦੇਣ ਤੋਂ ਪਲੀਤੇ ਦਾ ਬਾਰੂਦ ਡਿਗ ਨਹੀਂ ਸਕਦਾ ਅਰ ਤੋੜੇ ਤੋਂ ਅੱਗ ਲੱਗਣ ਦਾ ਭੀ ਡਰ ਨਹੀਂ ਰਹਿੰਦਾ.


ਅ਼. [صرف] ਸਿਰਫ਼. ਕ੍ਰਿ. ਵਿ- ਕੇਵਲ. ਨਿਰਾ. ਖਾਲਿਸ.


ਸੰ. शिरः फल. ਸ਼ਿਰਃਫਲ ਸੰਗ੍ਯਾ- ਜਿਸ ਦਾ ਫਲ ਸਿਰ ਦੇ ਆਕਾਰ ਦਾ ਹੋਵੇ. ਨਲੀਏਰ. ਖੋਪੇ ਦੇ ਫਲ ਉੱਪਰ ਅੱਖ ਨੱਕ ਮੁਖ ਦਾ ਆਕਾਰ ਹੁੰਦਾ ਹੈ। ੨. ਦੇਖੋ, ਸ੍ਰੀਫਲ.