ਦੇਖੋ, ਪੂਗ ਅਤੇ ਪੂਗਫਲ.
ਸੰਗ੍ਯਾ- ਪ੍ਰਸ਼ਨ. ਸਵਾਲ. ਦੇਖੋ, ਪੁਛਣਾ. "ਨਾਨਕ ਬਖਸੇ ਪੂਛ ਨ ਹੋਇ." (ਆਸਾ ਮਃ ੧) "ਸਾਚੀ ਦਰਗਹਿ ਪੂਛ ਨ ਹੋਇ." (ਬਿਲਾ ਅਃ ਮਃ ੧) ੨. ਪੁੱਛ. ਦੁੰਮ. ਦੇਖੋ, ਪੁੰਛ.
nan
nan
nan
ਦੇਖੋ, ਪੁਛਣਾ. "ਪੂਛਉ ਬੇਦਪੜੰਤਿਆ." (ਮਾਰੂ ਅਃ ਮਃ ੧) "ਪੂਛਹੁ ਜਾਇ ਸਿਆਣਿਆਂ." (ਵਾਰ ਮਾਰੂ ੧. ਮਃ ੧)
nan
ਵਿ- ਪੁੱਛਲ. ਦੁੰਮ ਵਾਲਾ। ੨. ਵਡੀ ਦੁੰਮ ਵਾਲਾ.
nan
ਕ੍ਰਿ. ਵਿ- ਪੁੱਛਕੇ. ਪੂਛਕਰ. "ਮੈ ਆਪਣਾ ਗੁਰੂ ਪੂਛਿ ਦੇਖਿਆ." (ਸ੍ਰੀ ਮਃ ੧)
ਸੰ. पूज्. ਧਾ- ਪੂਜਾ ਕਰਨਾ, ਆਦਰ ਕਰਨਾ। ੨. ਸੰਗ੍ਯਾ- ਪੂਜਾ. "ਬਿਨੁ ਨਾਵੈ ਪੁਜ ਨ ਹੋਇ." (ਗੂਜ ਮਃ ੧) ੩. ਵਿ- ਪੂਜ੍ਯ. ਪੂਜਣ ਯੋਗ੍ਯ. "ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ." (ਆਸਾ ਛੰਤ ਮਃ ੪) "ਸਰਬ ਪੂਜ ਚਰਨ ਗੁਰੁ ਸੇਉ." (ਗੌਂਡ ਮਃ ੫) ੪. ਸੰਗ੍ਯਾ- ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। ੫. ਦੇਖੋ, ਪੁਜਣਾ. "ਪੂਜ ਅਰਧ ਦਿਸਾਨ." (ਪ੍ਰਿਥੁਰਾਜ) ੬. ਫ਼ਾ. [پوُز] ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ.
ਪੂਜਦਾ ਹੈ. ਪੂਜਨ ਕਰਦਾ. "ਸਿਲ ਪੂਜਸਿ ਬਗੁਲਸਮਾਧੰ." (ਵਾਰ ਆਸਾ) ੨. ਪੁਜਦਾ. ਪਹੁਚਦਾ. ਤੁੱਲ ਹੁੰਦਾ. "ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ." (ਸੁਖਮਨੀ)