Meanings of Punjabi words starting from ਪ

ਪੂਜਨ ਕਰਦਾ ਹੈ। ੨. ਪੂਜਹਿਂ. ਪੂਜਦੇ ਹਨ. "ਨਿਰਜੀਉ ਪੂਜਹਿ ਮੜ੍ਹਾ ਸਰੇਵਹਿ." (ਮਲਾ ਮਃ ੪) ੩. ਪੁਜਦਾ ਹੈ. ਪਹੁਁਚਦਾ ਹੈ. ਤੁੱਲ ਹੁੰਦਾ ਹੈ.


ਪੂਜਨ ਕਰੋ. "ਪੂਜਹੁ ਗੁਰ ਕੇ ਪੈਰ." (ਵਾਰ ਗੂਜ ੨. ਮਃ ੫)


ਵਿ- ਪੂਜਾ ਕਰਨ ਵਾਲਾ। ੨. ਸੰਗ੍ਯਾ- ਪੁਜਾਰੀ.


ਕ੍ਰਿ- ਪੂਜਨ ਕਰਨਾ. ਦੇਖੋ, ਪੂਜ ੧. ਅਤੇ ਖੋੜਸੋਪਚਾਰ। ੨. ਪੁੱਜਣਾ. ਪਹੁਚਣਾ। ੩. ਤੁੱਲ ਹੋਣਾ. ਬਰਾਬਰ ਹੋਣਾ। ੪. ਪੂਰਾ ਹੋਣਾ. "ਪੂਜਤ ਪਾਵ ਨ ਪੂਜਤ ਕਾਮਾ." (ਗੁਪ੍ਰਸੂ)


ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)


ਵਿ- ਪੂਜਣ ਯੋਗ੍ਯ. ਸਨਮਾਨ ਯੋਗ੍ਯ. ਅਰ੍‍ਚਨ ਯੋਗ੍ਯ.


ਵਿ- ਪੂਜ੍ਯਤਰ. ਅਤ੍ਯੰਤ ਪੂਜਣ ਯੋਗ੍ਯ. "ਗਾਵੈਂ ਕਾਨ ਪੂਜਰੀ." (ਕ੍ਰਿਸਨਾਵ)


ਸੰਗ੍ਯਾ- ਪੂਜਨ (ਅਰ੍‍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)