Meanings of Punjabi words starting from ਮ

ਦੇਖੋ, ਮਉਲਾਣਾ.


ਅ਼. [مُلایم] ਵਿ- ਕੋਮਲ. ਨਰਮ। ੨. ਮੁਨਾਸਿਬ. ਯੋਗ੍ਯ.


ਮੂਲ੍ਯ (ਕ਼ੀਮਤ) ਕਰਕੇ। ੨. ਮੋਲ ਸੇ. ਮੁੱਲ ਨਾਲ. "ਮੁਲਿ ਨ ਘਿਧਾ, ਮੈਕੂ ਸਤਿਗੁਰਿ ਦਿਤਾ." (ਮਃ ੫. ਵਾਰ ਰਾਮ ੨) ਦੇਖੋ, ਘਿਧਾ.


ਮੁੱਲ ਪਾਈਐ. ਕੀਮਤ ਕਰੀਐ। ੨. ਮੁੱਲ ਪਾਈਦਾ। ੩. ਕੀਮਤ ਦਾ ਅੰਦਾਜਾ ਕਰੀਦਾ. "ਤੋਲਿ ਨ ਤੁਲੀਐ, ਮੋਲਿ ਨ ਮੁਲੀਐ." (ਦੇਵ ਮਃ ੫)


ਅ਼. [ملوُک] ਮਲਿਕ ਦਾ ਬਹੁਵਚਨ. ਮਹਾਰਾਜੇ. ਬਾਦਸ਼ਾਹ.