Meanings of Punjabi words starting from ਸ

ਸੰ. शिरम- मौलि ਸੰਗ੍ਯਾ- ਸਿਰ ਦਾ ਮੌਲਿ (ਮੁਕਟ). ਤਾਜ। ੨. ਪ੍ਰਧਾਨ. "ਗੁਰੂ ਸਿਰਮੋਰ." (ਬਸੰ ਅਃ ਮਃ ੧) "ਤੂ ਠਾਕੁਰ ਸਿਰਮੋਰਾ." (ਸੋਰ ਮਃ ੫)


ਦੇਖੋ, ਸਿਰੜ। ੨. ਅ਼. [سرّر] ਸੰਗ੍ਯਾ- ਗੁਪਤ ਭੇਦ. ਰਾਜ਼. "ਸੀਸ ਦੀਆ ਪਰ ਸਿਰਰ ਨ ਦੀਆ." (ਵਿਚਿਤ੍ਰ)


ਵਿ- ਹਠੀਆ. ਜ਼ਿੱਦੀ। ੨. ਸਿਰੜੀ. ਪਾਗਲ. ਦਿਵਾਨਾ. "ਇਹ ਭਾ ਸਿਰਰੀ ਮਤਿ ਬਵਰਾਨਾ." (ਨਾਪ੍ਰ)


ਸੰਗ੍ਯਾ- ਕੁਸ੍ਠ, ਜੋ ਸਭ ਰੋਗਾਂ ਤੋਂ ਵੱਡਾ ਹੈ। ੨. ਸਿਰੜ, ਜੋ ਦਿਮਾਗੀ ਰੋਗ ਹੈ। ੩. ਅਭਿਮਾਨ। ੪. ਵਡਾ ਰੋਗ. ਮੁਹਲਿਕ ਬੀਮਾਰੀ.


ਸੰਗ੍ਯਾ- ਭਾਗ. ਕਿਸਮਤ. ਨਸੀਬ. ਕਰਮਾਨੁਸਾਰ ਜੀਵ ਦਾ ਲੇਖ। ੨. ਸਿਰਨਾਵਾਂ। ੩. ਮੁਖਬੰਦ।


ਝੱਲਾਪਨ. ਇਹ ਉਨਮਾਦ ਦਾ ਹੀ ਇੱਕ ਭੇਦ ਹੈ. ਜਨੂਨ. Insanity. ਇਸ ਦੇ ਕਾਰਣ ਦੇਖੋ, ਉਦਮਾਦ ਸ਼ਬਦ ਵਿੱਚ.#ਇਸ ਰੋਗ ਵਿੱਚ ਦੁੱਧ, ਬਦਾਮਾ ਦੀ ਸਰਦਾਈ, ਸੰਦਲ ਅਨਾਰ ਆਦਿ ਸ਼ਰਬਤ, ਅਧਰਿੜਕ, ਸੰਗਤਰੇ, ਅੰਗੂਰ ਆਦਿ ਫਲ ਵਰਤਣੇ ਗੁਣਕਾਰੀ ਹਨ. ਰੋਗੀ ਨੂੰ ਫੁੱਲਾਂ ਦੇ ਬਾਗਾਂ ਵਿੱਚ ਫਿਰਨਾ, ਨਦੀ ਅਤੇ ਸਮੁੰਦਰ ਕਿਨਾਰੇ ਦੀ ਹਵਾ ਖਾਣੀ ਲਾਭਦਾਇਕ ਹੈ. ਸਿਰ ਤੇ ਕੱਦੂ ਅਤੇ ਕਾਹੂ ਦਾ ਤੇਲ ਮਲਨਾ, ਗੁਣਕਾਰੀ ਹੈ. ਸਿਰੜੀ ਨੂੰ ਬ੍ਰਾਹਮੀ ਘ੍ਰਿਤ ਦਾ ਸੇਵਨ ਬਹੁਤ ਫਾਇਦਾ ਕਰਦਾ ਹੈ ਇਸ ਘੀ ਦੇ ਬਣਾਉਣ ਦੀ ਜੁਗਤ ਇਹ ਹੈ-#ਘੀ ਚਾਰ ਸੇਰ, ਬ੍ਰਾਹਮੀ ਬੂਟੀ ਦਾ ਰਸ ਸੋਲਾਂ ਸੇਰ, ਇਨ੍ਹਾਂ ਦੋਹਾਂ ਨੂੰ ਕੜਾਹੀ ਵਿੱਚ ਪਾਕੇ ਕਾੜੇ, ਅਰ ਹੇਠ ਲਿਖੀ ਦਵਾਈਆਂ ਦਾ ਨੁਗਦਾ ਬਣਾਕੇ ਵਿੱਚ ਪਾਵੇ. ਬ੍ਰਹਮੀ ਬੂਟੀ, ਬਚ, ਜਵਾਹਾਂ, ਧਮਾਹਾ, ਕੁਠ, ਸੰਖਾਹੋਲੀ, ਸਭ ਸਮਾਨ ਲੈ ਕੇ ਇੱਕ ਸੇਰ ਨੁਗਦਾ ਤਿਆਰ ਕਰੇ. ਜਦ ਸਾਰਾ ਰਸ ਜਲਕੇ ਘੀ ਬਾਕੀ ਰਹਿ ਜਾਵੇ, ਤਾਂ ਉਸ ਨੂੰ ਛਾਣਕੇ ਸਾਫ ਭਾਂਡੇ ਵਿੱਚ ਪਾਕੇ ਰੱਖੇ. ਇਹ ਬ੍ਰਾਹਮੀ ਘ੍ਰਿਤ ਇੱਕ ਤੋਲੇ ਤੋਂ ਚਾਰ ਤੋਲੇ ਤੀਕ ਉਮਰ ਅਤੇ ਬਲ ਅਨੁਸਾਰ ਨਿੱਤ ਖਾਵੇ।#੨. ਗਰਮ ਚੀਜਾਂ ਖਾਣ, ਜਾਦਾ ਕ੍ਰੋਧ ਕਰਨ ਤੋਂ, ਚਿੜਚਿੜਾ ਅਤੇ ਜਿੱਦੀ ਸੁਭਾਉ ਹੋ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ "ਸਿਰੜ" ਆਖਦੇ ਹਨ.