Meanings of Punjabi words starting from ਪ

ਸੰਗ੍ਯਾ- ਪੂਜਨ- ਆਚਾਰ. ਪੂਜਨਕ੍ਰਿਯਾ. "ਦੁਆਪਰਿ ਪੂਜਾਚਾਰ." (ਗਉ ਰਵਿਦਾਸ)


ਵਿ- ਪੂਜਣ ਵਾਲਾ। ੨. ਪੂਜਾਰ੍‍ਹ (पूजार्ह) ਪੂਜਾ ਯੋਗ੍ਯ.


ਪੂਜਨ ਕੀਤਾ. "ਪ੍ਰਭ ਨਾਨਕ ਚਰਨ ਪੂਜਾਰਿਆ." (ਬਸੰ ਮਃ ੫)


ਸੰਗ੍ਯਾ- ਪੂਜਨ ਵਾਲਾ. ਪੁਜਾਰੀ. "ਕੋਟਿ ਪੂਜਾਰੀ ਕਰਤੇ ਪੂਜਾ." (ਭੈਰ ਅਃ ਮਃ ੫) ੨. ਵਿ- ਪੂਜਕ. "ਏਕ ਨਾਮ ਕੋ ਥੀਓ ਪੂਜਾਰੀ." (ਗਉ ਮਃ ੫) ੩. ਪੂਜਨ- ਅਰ੍‍ਹ (अर्ह). ਪੂਜਣ ਯੋਗ੍ਯ. "ਠਾਕੁਰ ਕਾ ਸੇਵਕ ਸਦਾ ਪੂਜਾਰੀ." (ਸੁਖਮਨੀ)


ਪੂਜਨ ਕੀਤੇ. "ਈਹਾ ਉਹਾਂ ਚਰਨ ਪੂਜਾਰੇ." (ਪ੍ਰਭਾ ਮਃ ੫)


ਕ੍ਰਿ. ਵਿ- ਪੂਜਕੇ. ਪੂਜਨ ਕਰਕੇ. "ਬੁਤ ਪੂਜਿ ਪੂਜਿ ਹਿੰਦੂ ਮੂਏ." (ਸੋਰ ਕਬੀਰ)


ਵਿ- ਜਿਸ ਦੀ ਪੂਜਾ ਕੀਤੀ ਗਈ ਹੈ. ਅਰ੍‌ਚਿਤ.


ਪੁੱਜੀ. ਪਹੁਚੀ। ੨. ਪੂਰੀ ਹੋਈ। ੩. ਸੰਗ੍ਯਾ- ਦੇਖੋ, ਪੂੰਜੀ। ੪. ਘੋੜੇ ਦੇ ਪੂਜ਼ (ਮੂੰਹ) ਦਾ ਬੰਧਨ, ਜੋ ਨੱਕ ਉੱਪਰਦੀ ਹੋਕੇ ਗਲ ਹੇਠ ਆਉਂਦਾ ਹੈ. ਦੇਖੋ, ਪੂਜ ੬.