ਵਿ- ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ. ਦਿਮਾਗ ਜਿਸ ਦਾ ਫਿਰ ਗਿਆ ਹੈ. ਦੀਵਾਨਾ. ਪਾਗਲ. ਸੁਦਾਈ। ੨. ਹਠੀਆ. ਜਿੱਦੀ.
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ.
ਕ੍ਰਿ- ਸੀਤਲ ਹੋਣਾ. ਠੰਢਾ ਹੋਣਾ. "ਗਈ ਪਾਵਕ ਸਿਰਾਇ." (ਰਾਮਾਵ) ੨. ਗੁਜ਼ਰਨਾ. ਵੀਤਣਾ.
ਦੇਖੋ, ਸਿਰਾਉਣਾ। ੨. ਸਿਰ ਉੱਪਰ. "ਨਿੰਦ ਪੋਟ ਸਿਰਾਇ." (ਮਾਰੂ ਮਃ ੫) ੩. ਦੇਖੋ, ਸਰਾਇ.
nan
nan
ਦੇਖੋ, ਸਿਰਾਉਣਾ. ਸੀਤਲ ਹੋਇਆ (ਹੋਈ). ੨. ਬੀਤਿਆ (ਬੀਤੀ)
ਸਿਰ ਤੋਂ. ਸਿਰ ਸੇ. "ਕਾਲ ਨ ਮਿਟੈ ਸਿਰਾਹੁ." (ਸ੍ਰੀ ਅਃ ਮਃ ੧)
ਦੇਖੋ, ਸ਼ੀਰਾਜ਼. "ਗੜ ਸਿਰਾਜ ਕੋ ਰਾਜ ਕਮਾਵੈ." (ਚਰਿਤ੍ਰ ੨੮੨)
ਵਿ- ਸ਼ੀਰਾਜ਼ ਦਾ. "ਸੁ ਤਾਜੀ ਸਿਰਾਜੀ." (ਕਲਕੀ) ੨. ਅ਼. [سِراجی] ਸਿਰਾਜੀ. ਉੱਜਲ। ੩. ਰੌਸ਼ਨ.
ਵੀਤਦਾ. ਗੁਜਰਦਾ. ਦੇਖੋ, ਸਿਰਾਉਣਾ. "ਜਨਮ ਸਿਰਾਤ ਹੈ." (ਜੈਜਾ ਮਃ ੯) ੨. ਅ਼. [صِراط] ਸਿਰਾਤ਼. ਸੰਗ੍ਯਾ- ਮਾਰਗ. ਸੜਕ। ੩. ਇੱਕ ਪੁਲ, ਜਿਸ ਦਾ ਨਰਕ ਦੀ ਅਗਨੀ ਉੱਪਰ ਹੋਣਾ ਮੁਸਲਮਾਨ ਮੰਨਦੇ ਹਨ. ਇਹ ਪੁਲ ਬਾਲ ਤੋਂ ਭੀ ਬਾਰੀਕ ਹੈ ਅਰ ਤਲਵਾਰ ਦੀ ਧਾਰ ਤੋਂ ਤਿੱਖਾ ਹੈ. ਦੋਹੀਂ ਪਾਸੀਂ ਤਿੱਖੇ ਕੰਡੇ ਹਨ, ਜੋ ਏਧਰ ਓਧਰ ਹਿੱਲਣ ਨਹੀਂ ਦਿੰਦੇ. ਧਰਮੀ ਇਸ ਉਪਰੋਂ ਛੇਤੀ ਲੰਘ ਜਾਂਦੇ ਹਨ ਅਰ ਪਾਪੀ ਨਰਕ ਦੀ ਅੱਗ ਵਿੱਚ ਡਿਗ ਪੈਂਦੇ ਹਨ. ਮੁਸਲਮਾਨਾ ਨੇ ਇਸ ਪੁਲ ਦਾ ਖਿਆਲ ਪਾਰਸੀਆਂ ਤੋਂ ਲਿਆ ਹੈ ਜਿਨ੍ਹਾਂ ਨੇ "ਚਿਨਵਤ ਪੇਰੇਤੂ" ਨਾਮਕ ਪੁਲ ਪਰਲੋਕ ਵਿੱਚ ਮੰਨਿਆ ਹੈ. ਯਹੂਦੀ ਭੀ ਨਰਕ ਦਾ ਪੁਲ ਮੰਨਦੇ ਹਨ. ਦੇਖੋ, ਪੁਰਸਲਾਤ.