Meanings of Punjabi words starting from ਅ

अङगिरस्- ਅੰਗਿਰਸ੍‌. ਸੰਗ੍ਯਾ- ਰਿਗ ਵੇਦ ਦੇ ਕਈ ਮੰਤ੍ਰਾਂ ਦਾ ਕਰਤਾ, ਜੋ ਸੱਤ ਵਡੇ ਰਿਖੀਆਂ ਅਤੇ ਦਸ ਪ੍ਰਜਾਪਤੀਆਂ ਵਿੱਚੋਂ ਹੈ. ਇਸ ਨੂੰ ਦੇਵਤਿਆਂ ਦਾ ਪੁਰੋਹਿਤ ਅਤੇ ਆਹੁਤਿ ਦਾ ਦੇਵਤਾ ਭੀ ਮੰਨਦੇ ਹਨ. ਕਈ ਕਹਿੰਦੇ ਹਨ ਕਿ ਅੰਗਿਰਾ ਉਰੂ ਅਤੇ ਆਗਨੇਯੀ ਦੀ ਸੰਤਾਨ ਹੈ. ਇੱਕ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾਂ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ, ਸਿਮ੍ਰਿਤਿ, ਸ਼੍ਰੱਧਾ, ਸ੍ਤਧਾ, ਇਸ ਦੀਆਂ ਇਸਤ੍ਰੀਆਂ- ਉਤਥ੍ਯ, ਵ੍ਰਿਹਸਪਤਿ ਅਤੇ ਮ੍ਰਿਕੰਡੁ ਇਸ ਦੇ ਪੁਤ੍ਰ ਭਾਨੁਮਤੀ, ਰਾਕਾ, ਸਿਨੀਵਾਲੀ, ਅਰ੍‌ਚਿਸ੍ਮਤੀ, ਹਵਿਸ੍ਮਤੀ ਅਤੇ ਪੁਨ੍ਯਜਨਿਕਾ ਇਸ ਦੀਆਂ ਪੁਤ੍ਰੀਆਂ ਹਨ.#ਮਹਾਂਭਾਰਤ ਦੇ ਵਨ ਪਰਵ ਵਿੱਚ ਲਿਖਿਆ ਹੈ ਕਿ ਅੰਗਿਰਾ ਅਗਨਿ ਦਾ ਪੁਤ੍ਰ ਹੋਇਆ ਅਤੇ ਇਸ ਦੀ ਇਸਤ੍ਰੀ ਦਾ ਨਾਉਂ "ਸ਼ੁਭਾ" ਸੀ. ਦੇਖੋ ਅੰਗਰੈ.


ਸੰ. अङ्गिन्- ਵਿ- ਅੰਗ ਵਾਲਾ. ਦੇਹਧਾਰੀ. ਪ੍ਰਾਣੀ. "ਰਾਖੋ ਅੰਗੀ ਅੰਙ." (ਸੂਹੀ ਮਃ ੪) ੨. ਅੰਗ ਦੇਸ਼ ਦਾ ਵਸਨੀਕ. "ਬੰਗੀ ਕਲਿੰਗ ਅੰਗੀ ਅਜੀਤ." (ਕਲਕੀ) ੩. ਅੰਗ (ਪੱਖ) ਕਰਨ ਵਾਲਾ। ੪. ਸੰਗ੍ਯਾ- ਅੰਗਿਕਾ. ਅੰਗੀਆ. ਚੋਲੀ.


ਦੇਖੋ, ਅੰਗਿਕਾ.


ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)


ਸੰ. अङ्गीकिृत. ਵਿ- ਸ੍ਵੀਕਾਰ ਕੀਤਾ ਹੋਇਆ. ਕਬੂਲ ਕੀਤਾ. "ਪ੍ਰਭਿ ਦੀਨ ਦਇਆਲ ਕੀਓ ਅੰਗੀਕ੍ਰਿਤੁ." (ਕਾਨ ਮਃ ੪)


ਸੰਗ੍ਯਾ- ਅਗਨਿ ਸ੍‍ਥਾਨ. ਆਤਸ਼ਦਾਨ. ਅੱਗ ਮਚਾਉਣ ਅਤੇ ਰੱਖਣ ਦੀ ਥਾਂ। ੨. ਖ਼ਾ- ਚਿਤਾ. ਮੁਰਦਾ ਜਲਾਉਣ ਲਈ ਬਣਾਈ ਚਿਖਾ.