Meanings of Punjabi words starting from ਪ

ਪੂਜਨ ਕਰਦਾ ਹੈ। ੨. ਤੁੱਲ ਹੁੰਦਾ ਹੈ. ਪੁਜਦਾ ਹੈ. "ਰਾਮਨਾਮ ਸਰਿ ਅਵਰੁ ਨ ਪੂਜੈ." (ਰਾਮ ਅਃ ਮਃ ੧) ੩. ਖ਼ਤਮ ਹੋਵੇ. ਪੁੱਜੇ. "ਜਿਸ ਕੀ ਪੂਜੈ ਅਉਧ." (ਫੁਨਹੇ ਮਃ ੫) ੪. ਪੂਰਣ ਹੋਵੈ. "ਤਾ ਕੀ ਆਸ ਨ ਪੂਜੈ ਕਾਇ." (ਗਉ ਮਃ ੫)


ਦੇਖੋ, ਪੱਟਣਾ, "ਪੂਟਲਯੋ ਨਗ ਕੋਪ ਹਥਾ." (ਕ੍ਰਿਸਨਾਵ) ਕ੍ਰੋਧ ਨਾਲ ਪਹਾੜ ਪੁੱਟਕੇ ਹੱਥ ਪੁਰ ਰੱਖਿਆ.


ਉਲਟਾ. ਦੇਖੋ, ਪੁੱਠਾ ੧.


ਦੇਖੋ, ਪੂਣੀ ੨.


ਸੰ. पञ्जि- ਪੰਜਿ. ਸੰਗ੍ਯਾ- ਕੱਤਣ ਵਾਸਤੇ ਰੂੰ ਦੀ ਬਣਾਈ ਹੋਈ ਬੱਤੀ. ਤੂਲਨਾਲਿਕਾ। ੨. ਸੰ. पृण. ਧਾ- ਏਕਤ੍ਰ ਕਰਨਾ. ਬਟੋਰਨਾ.